ਨਵਾਂਸ਼ਹਿਰ/ਉਸਮਾਨਪੁਰ, 5 ਫਰਵਰੀ (ਜਸਬੀਰ ਸਿੰਘ ਨੂਰਪੁਰ, ਸੰਦੀਪ ਮਝੂਰ)-ਪਿੰਡ ਚਾਹੜ੍ਹਮਜਾਰਾ ਦੇ ਸਾਕਸ਼ੱਤ ਮਹਾਦੇਵ ਮੰਦਰ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮਹਾਦੇਵ ਦੀ ਚਾਰ-ਮੁਖੀ ਮੂਰਤੀ ਦੇ ਨਾਲ-ਨਾਲ ਵੱਖ-ਵੱਖ ਦੇਵਤਿਆਂ ਦੀਆਂ ਮੂਰਤੀਆਂ ਵੀ ਸਥਾਪਿਤ ਕੀਤੀਆਂ ਗਈਆਂ | ਵਿਜ਼ਨਵੇਅ ਇਮੀਗ੍ਰੇਸ਼ਨ ਐਂਡ ਇਲਸ ਕੰਪਨੀ ਦੇ ਐਮ.ਡੀ ਪ੍ਰਵੀਨ ਅਰੋੜਾ ਅਤੇ ਵਿਭਾ ਅਰੋੜਾ, ਬੁੱਧੀ ਸਥਾਪਨਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਪੰਡਿਤ ਮਨੀਸ਼ ਵਾਸਦੇਵ ਦੀ ਅਗਵਾਈ ਅਤੇ ਮੰਦਿਰ ਦੇ ਮਹੰਤ ਸੂਰਜ ਗਿਰੀ ਮਹਾਰਾਜ ਦੀ ਨਿਗਰਾਨੀ ਹੇਠ ਹਵਨ ਯੱਗ ਕਰਵਾਇਆ ਗਿਆ | ਪੰਡਿਤ ਮੁਨੀਸ਼ ਵਾਸਦੇਵ ਨੇ ਦੱਸਿਆ ਕਿ ਇਹ ਦੇਸ਼ ਦਾ ਪਹਿਲਾ ਅਜਿਹਾ ਮੰਦਰ ਹੈ, ਜਿਸ ਵਿਚ ਰਾਸ਼ਟਰਪਤੀ ਮੈਡਲ ਜੇਤੂ ਮੂਰਤੀਕਾਰ ਦੁਆਰਾ ਬਣਾਈ ਗਈ ਮਹਾਦੇਵ ਦੀ ਇੱਕ ਵਿਲੱਖਣ ਅਤੇ ਮਨਮੋਹਕ ਚਾਰ-ਮੁਖੀ ਮੂਰਤੀ ਹੈ | ਉਨਾਂ ਕਿਹਾ ਕਿ ਦਰਬਾਨਾਂ ਤੋਂ ਇਲਾਵਾ, ਭਗਵਾਨ ਹਨੂੰਮਾਨ ਅਤੇ ਭਗਵਾਨ ਸ਼ਨੀ ਦੇਵ ਦੀਆਂ ਮੂਰਤੀਆਂ ਹਨ | ਮੰਦਰ ਦੀ ਯੱਗਸ਼ਾਲਾ ਵਿਚ ਭਗਵਾਨ ਬ੍ਰਹਮਾ, ਸੂਰਜ ਦੇਵਤਾ, ਚੰਦਰਮਾ ਅਤੇ ਭਗਵਾਨ ਸੋਮ ਦੀਆਂ ਮੂਰਤੀਆਂ ਵੀ ਹਨ | ਉਨ੍ਹਾਂ ਦੱਸਿਆ ਕਿ ਭਗਵਾਨ ਰਾਮ ਦੀਆਂ ਆਕਰਸ਼ਕ ਮੂਰਤੀਆਂ ਵਿਸ਼ੇਸ਼ ਤੌਰ 'ਤੇ ਸਥਾਪਿਤ ਕੀਤੀਆਂ ਗਈਆਂ ਹਨ | ਇਸ ਮੌਕੇ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਰਾਜਿੰਦਰ ਸ਼ਰਮਾ ਨਾਰਵੇ ਅਤੇ ਅਸ਼ਵਨੀ ਸ਼ਰਮਾ ਇਸ ਮੌਕੇ ਮੌਜੂਦ ਸਨ | ਪਿੰਡ ਦੇ ਮਹਿਲਾ ਸੰਕੀਰਤਨ ਸਮੂਹ ਨੇ ਭਜਨ ਗਾਇਨ ਕੀਤਾ | ਇਸ ਮੌਕੇ ਪੰਡਿਤ ਮੁਨੀਸ਼ ਵਾਸਦੇਵ, ਪੰਡਿਤ ਧਨੰਜੈ, ਪੰਡਿਤ ਵਰੁਣ ਸ਼ਰਮਾ, ਪੰਡਿਤ ਵਿਵੇਕ ਸ਼ਰਮਾ ਅਤੇ ਪੰਡਿਤ ਸੌਰਭ ਸ਼ਰਮਾ ਨੇ ਧਾਰਮਿਕ ਰਸਮਾਂ ਕੀਤੀਆਂ ਅਤੇ ਧਰਮ ਗ੍ਰੰਥਾਂ ਅਨੁਸਾਰ ਮੰਤਰਾਂ ਦਾ ਜਾਪ ਕੀਤਾ |