ਔੜ/ਝਿੰਗੜਾਂ, 5 ਫਰਵਰੀ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਬ੍ਰਹਮ ਗਿਆਨੀ ਨਾਭ ਕੰਵਲ ਰਾਜਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਧਾਰਮਿਕ ਸਮਾਗਮ ਉਨ੍ਹਾਂ ਦੇ ਤਪ ਅਸਥਾਨ ਛੱਪੜੀ ਸਾਹਿਬ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਰੇਸ਼ਮੋਂ ਦੀ ਰਹਿਨੁਮਾਈ ਹੇਠ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 17 ਤੋਂ 20 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਬੀਬੀ ਰੇਸ਼ਮੋਂ ਨੇ ਦੱਸਿਆ ਕਿ 19 ਫਰਵਰੀ ਨੂੰ ਭੋਗ ਉਪਰੰਤ ਖੁੱਲ੍ਹੇ ਪੰਡਾਲ ਸਜਾਏ ਜਾਣਗੇ, ਜਿਸ ਵਿੱਚ ਪ੍ਰਸਿੱਧ ਸੰਤ ਜੀਤ ਦਾਸ ਮਾਹਿਲ-ਗਹਿਲਾਂ ਵਾਲਿਆਂ ਦੇ ਕੀਰਤਨੀ ਜਥੇ, ਗਾਇਕ ਉਂਕਾਰ ਸਿੰਘ ਗੋਬਿੰਦਪੁਰ ਐਂਡ ਪਾਰਟੀ ਤੋਂ ਇਲਾਵਾ ਨਾਮਵਰ ਗਾਇਕ ਸਰਦਾਰ ਅਲੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | ਇਸ ਮੌਕੇ ਗੁਰਬਖ਼ਸ਼ ਰਾਮ, ਪਰਮਿੰਦਰ ਸਿੰਘ, ਸੰਤੋਖ ਸਿੰਘ ਢੰਡਾ, ਊਸ਼ਾ ਦੇਵੀ, ਬਲਰਾਜ ਕੌਰ, ਬੱਬੀ ਬਾਬਾ, ਸੰਦੀਪ ਕੁਮਾਰ, ਅੰਮਿ੍ਤ ਬੱਧਣ, ਹਰਮਨ ਭਾਟੀਆ, ਪਵਨਜੋਤ ਕੌਰ, ਸੁਰਿੰਦਰ ਕੁਮਾਰ, ਖੁਸ਼ਵੰਤ ਸਿੰਘ ਮਾਹਿਲ-ਗਹਿਲਾਂ, ਮਹਿਕਦੀਪ ਕੌਰ, ਸਤਪਾਲ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |