ਬੰਗਾ, 5 ਫਰਵਰੀ (ਕੁਲਦੀਪ ਸਿੰਘ ਪਾਬਲਾ)-ਸ਼ਹੀਦ ਤਰਸੇਮ ਲਾਲ ਯੂਥ ਸਪੋਰਟਸ ਕਲੱਬ, ਐਨ.ਆਰ.ਆਈ ਵੀਰ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਸੁੱਜੋ ਵਿਖੇ 45ਵਾਂ ਸ਼ਹੀਦ ਤਰਸੇਮ ਲਾਲ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਪਿੰਡ ਪੱਧਰ ਗੁਰਦੁਆਰਾ ਨਾਭ ਕਮਲ ਰਾਜਾ ਸਾਹਿਬ ਅਤੇ ਲਖਵਿੰਦਰ ਸਿੰਘ ਲਾਖਾ ਦੀ ਯਾਦ ਨੂੰ ਸਮਰਪਿਤ ਸ਼ੁਰੂ ਕਰਵਾਇਆ ਗਿਆ | ਟੂਰਨਾਮੈਂਟ ਦੇ ਦੂਜੇ ਦਿਨ ਸੁੱਜੋ ਅਤੇ ਹੰਸਰੋ ਦੀਲ ਟੀਮ ਵਿਚਕਾਰ ਮੁਕਾਬਲਾ ਹੋਇਆ, ਜਿਸ 'ਚ ਸੁੱਜੋਂ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਹੰਸਰੋ ਦੀ ਟੀਮ ਨੂੰ 4-1 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਸਾਬਕਾ ਸਰਪੰਚ ਤਰਨਜੀਤ ਸਿੰਘ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਫੁੱਟਬਾਲ ਮੈਚ 8 ਫਰਵਰੀ ਤੱਕ ਖੇਡੇ ਜਾਣਗੇ, ਜਿਸ ਵਿੱਚ 100 ਮੀਟਰ ਦੌੜਾਂ ਵੀ ਕਰਵਾਈਆਂ ਜਾਣਗੀਆਂ ਅਤੇ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਤਰਨਜੀਤ ਸਿੰਘ ਸਾਬਕਾ ਸਰਪੰਚ, ਕੁਲਵੀਰ ਸਿੰਘ ਸਾਬਕਾ ਪੰਚ, ਗੁਰਬਚਨ ਦਾਸ ਪੰਚ, ਪੰਚ ਸਤਨਾਮ ਸਿੰਘ, ਸਾਬਕਾ ਪੰਚ ਗੁਰਦੇਵ ਸਿੰਘ, ਤਰਲੋਕ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ, ਰੇਸ਼ਮ ਸਿੰਘ ਬਰਾਗੀ, ਬਲਬੀਰ ਸਿੰਘ ਬਰਾਗੀ, ਸਤਨਾਮ ਸਿੰਘ ਬੰਗਾ, ਬਲਦੇਵ ਸਿੰਘ ਸਾਬਕਾ ਪੰਚ, ਜੋਗਿੰਦਰ ਪਾਲ, ਦੇਵਰਾਜ ਸਾਬਕਾ ਪੰਚ, ਤਰਲੋਕ ਸਿੰਘ ਸਾਬਕਾ ਪੰਚ, ਗੁਰਦੇਵ ਸਿੰਘ ਬਰਾਗੀ, ਮੋਹਨ ਸਿੰਘ ਬਣਵੈਤ, ਗੁਰਪ੍ਰੀਤ ਸਿੰਘ ਗਿੱਦਾ, ਏ.ਐਸ.ਆਈ ਰੇਸ਼ਮ ਕੁਮਾਰ, ਕਸ਼ਮੀਰ ਸਿੰਘ ਅਤੇ ਸਮੂਹ ਪਿੰਡ ਦੇ ਪਤਵੰਤੇ ਸੱਜਣ ਆਦਿ ਹਾਜ਼ਰ ਸਨ |