ਨਵਾਂਸ਼ਹਿਰ, 5 ਫਰਵਰੀ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 7ਵੇਂ ਸਾਲਾਨਾ ਕੀਰਤਨ ਦਰਬਾਰ ਜੋ ਕਿ 25 ਤੋਂ 27 ਅਕਤੂਬਰ 2025 ਤੱਕ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਖ਼ਾਲਸਾ ਸਕੂਲ ਦੀ ਗਰਾਊਾਡ ਵਿਖੇ ਕਰਵਾਏ ਗਏ ਸਨ ਅਤੇ ਉਸ ਉਪਰੰਤ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਤਿਹਾਸਿਕ ਨਗਰ ਕੀਰਤਨ ਅਤੇ ਦੋ ਰੋਜ਼ਾ ਸਮਾਗਮਾਂ ਦੀ ਸਫਲਤਾਪੂਰਵਕ ਸੰਪੂਰਨਤਾ ਹੋਈ ਸੀ | ਜਿਨ੍ਹਾਂ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੇ ਇਸ ਦੀ ਸਫਲਤਾ ਲਈ ਤਨ, ਮਨ, ਧਨ ਨਾਲ ਸਹਿਯੋਗ ਪਾਇਆ ਸੀ, ਉਨ੍ਹਾਂ ਦਾ ਧੰਨਵਾਦ ਕਰਨ ਲਈ ਸਥਾਨਕ ਰੋਟਰੀ ਭਵਨ ਵਿਖੇ ਸ਼ੁਕਰਾਨਾ ਅਤੇ ਸਨਮਾਨ ਸਮਾਗਮ ਕਰਵਾਏ ਗਏ | ਇਨ੍ਹਾਂ ਤੋਂ ਇਲਾਵਾ ਹੜ੍ਹ ਪੀੜਤਾਂ ਦੇ ਮੁੜ-ਵਸੇਬੇ ਲਈ ਜਿਨਾਂ ਦਾਨੀ ਸੱਜਣਾਂ ਵਲੋਂ ਯੋਗਦਾਨ ਪਾਏ ਗਏ ਉਨ੍ਹਾਂ ਨੂੰ ਵੀ ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ | ਇਸ ਸਾਦੇ ਮਗਰ ਪ੍ਰਭਾਵਸ਼ਾਲੀ ਸ਼ੁਕਰਾਨਾ ਅਤੇ ਸਨਮਾਨ ਸਮਾਗਮ ਵਿਚ ਧਾਰਮਿਕ ਸ਼ਖ਼ਸੀਅਤਾਂ, ਜ਼ਿਲੇ ਭਰ ਦੀਆਂ ਸਮੂਹ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ, ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ | ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਸ਼ਹਿਰ ਦੀਆਂ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸਾਰੀਆਂ ਹੀ ਪ੍ਰਮੁੱਖ ਜਥੇਬੰਦੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਵਲੋਂ ਇਤਿਹਾਸਿਕ ਨਗਰ ਕੀਰਤਨ ਦੀ ਤਿਆਰੀ ਅਤੇ ਇਸ ਨੂੰ ਨੇਪਰੇ ਚੜਾਉਣ ਵਿਚ ਅਹਿਮ ਯੋਗਦਾਨ ਪਾਇਆ ਗਿਆ | ਇਸ ਦੇ ਨਾਲ ਹੀ ਭਾਈ ਘਨੱਈਆ ਸੇਵਕ ਜਥਾ ਜਾਡਲਾ, ਨਿਸ਼ਕਾਮ ਸੇਵਾ ਸੁਸਾਇਟੀ ਬਲਾਚੌਰ, ਕਲਗ਼ੀਧਰ ਸੇਵਕ ਜਥਾ ਵਜੀਦਪੁਰ, ਭੁਜੰਗ ਸੇਵਕ ਜਥਾ ਨਵਾਂਸ਼ਹਿਰ, ਸ਼ੁੱਭ ਕਰਮਨ ਸੁਸਾਇਟੀ ਬਲਾਚੌਰ, ਗੁਰਦੁਆਰਾ ਸੰਗਤ ਉਸਮਾਨਪੁਰ, ਗੁਰਦੁਆਰਾ ਗੁਰੂ ਰਵੀਦਾਸ ਕਮੇਟੀ ਗੁਜਰਪੁਰ ਕਲੋਨੀ, ਬੱਬਰ ਮੈਮੋਰੀਅਲ ਟਰੱਸਟ ਦੌਲਤਪੁਰ, ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ, ਹੈਪੀ ਬੱਸ ਸਰਵਿਸ ਰਾਹੋਂ, ਨਿਊ ਦੀਪ ਬੱਸ ਸਰਵਿਸ ਸੁੱਜੋਂ, ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ, ਮਾਤਾ ਗੁਜਰ ਕੌਰ ਸੇਵਾ ਸੁਸਾਇਟੀ ਨਵਾਂਸ਼ਹਿਰ, ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਇਸਤਰੀ ਵਿੰਗ ਅਤੇ ਇਲਾਕੇ ਦੀਆਂ ਹੋਰ ਜਥੇਬੰਦੀਆਂ ਦਾ ਵਿਸ਼ੇਸ਼ ਸਨਮਾਨ ਸਮਾਗਮ ਕੀਤਾ ਗਿਆ | ਇਸ ਮੌਕੇ ਸਨਮਾਨਿਤ ਸ਼ਖ਼ਸੀਅਤਾਂ ਵਿਚ ਭਾਈ ਸਰਬਜੀਤ ਸਿੰਘ, ਬਾਬਾ ਨਰੰਗ ਸਿੰਘ, ਬਰਜਿੰਦਰ ਸਿੰਘ ਹੁਸੈਨਪੁਰ, ਲਲਿਤ ਮੋਹਨ ਪਾਠਕ, ਸਤਬੀਰ ਸਿੰਘ ਪੱਲੀ-ਝਿੱਕੀ ਅਤੇ ਕੁਲਵਿੰਦਰ ਸਿੰਘ ਢਾਹਾਂ, ਚਿੰਟੂ ਅਰੋੜਾ, ਪਰਵਿੰਦਰ ਬੱਤਰਾ ਅਤੇ ਗੋਪਾਲ ਮੋਹਨ ਸ਼ਾਰਦਾ ਵੀ ਸ਼ਾਮਲ ਸਨ | ਜਥੇਬੰਦੀਆਂ ਤੋਂ ਇਲਾਵਾ ਰਜਿੰਦਰ ਸਿੰਘ ਕੰਗਾਰੂ ਐਬਰਾਡ, ਸਿਮਰਤਪਾਲ ਸਿੰਘ ਮੂੰਮ, ਸਰਦਾਰਨੀ ਨਰਿੰਦਰ ਕੌਰ, ਜਸਪਾਲ ਸਿੰਘ ਸੜੋਆ, ਪਰਮਜੀਤ ਸਿੰਘ ਲਧਾਣਾ ਝਿੱਕਾ, ਪਰਮਜੀਤ ਸਿੰਘ ਯੂ.ਐੱਸ.ਏ, ਚਰਨ ਸਿੰਘ ਉੜਾਪੜ, ਨਰਿੰਦਰ ਕੌਰ, ਸੁਰਜੀਤ ਸਿੰਘ ਮਹਿਤਪੁਰੀ, ਨਿਰਮਲ ਕੌਰ, ਮਾਤਾ ਅਵਤਾਰ ਕੌਰ ਦੇਨੋਵਾਲ, ਅਮਰੀਕ ਸਿੰਘ ਸੈਂਭੀ ਤੋਂ ਇਲਾਵਾ ਹੋਰ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ |