23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਐਕਸ ਪੇਂਟ ਇੰਡੀਆ ਦੇ ਐਮ. ਡੀ. ਵਿਕਰਮ ਤਲਵਾਰ ਦੇ ਸਨਮਾਨ 'ਚ ਸਮਾਗਮ

Ad Position 21
No active advertisement
ਅਜੀਤ ਡੈਸਕ 06-02-2026
ਬੰਗਾ, 5 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਐਕਸ ਪੇਂਟ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਤਲਵਾਰ ਆਪਣੀ ਸੀਨੀਅਰ ਮੈਨੇਜਮੈਂਟ ਟੀਮ ਦੇ ਨਾਲ ਪੰਜਾਬ ਦੇ ਵਿਸ਼ੇਸ਼ ਦੌਰੇ 'ਤੇ ਪਹੁੰਚੇ ਤੇ ਸਨਮਾਨ ਸਮਾਗਮ 'ਚ ਸ਼ਾਮਿਲ ਹੋਏ | ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਜ਼ਿਲਿ੍ਹਆਂ 'ਚ ਕੰਪਨੀ ਦੇ ਡੀਲਰ ਪਾਰਟਨਰਾਂ ਨਾਲ ਮੁਲਾਕਾਤ ਕੀਤੀ | ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਪੰਜਾਬ ਦੇ ਲੋਕਾਂ ਦੀ ਦਿਲਦਾਰੀ, ਮਿਲਾਪੜੇ ਸੁਭਾਅ ਅਤੇ ਮਹਿਮਾਨ ਨਵਾਜ਼ੀ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ | ਤਲਵਾਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਅਤੇ ਇੱਥੇ ਵੱਸਦੇ ਲੋਕ ਬੇਹੱਦ ਮਿਹਨਤੀ, ਖੁੱਲ੍ਹ-ਦਿਲੇ ਤੇ ਪਿਆਰ ਵਾਲੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਐਕਸ ਪੇਂਟ ਇੰਡੀਆ ਦੇ ਡੀਲਰ ਪਾਰਟਨਰਾਂ ਵਲੋਂ ਉਨ੍ਹਾਂ ਦੀ ਟੀਮ ਨੂੰ ਜੋ ਸਨਮਾਨ, ਸਵਾਗਤ ਅਤੇ ਸਹਿਯੋਗ ਮਿਲਿਆ ਹੈ ਉਹ ਬੇਮਿਸਾਲ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਵਿੱਚ ਕੰਪਨੀ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰ ਰਹੀ ਹੈ | ਪੰਜਾਬ ਦੇ ਡੀਲਰਾਂ ਵੱਲੋਂ ਮਿਲਿਆ ਪਿਆਰ ਅਤੇ ਭਰੋਸਾ ਹਮੇਸ਼ਾ ਯਾਦ ਰਹੇਗਾ | ਪੰਜਾਬ ਦੇ ਇੰਚਾਰਜ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਐਕਸ ਪੇਂਟ ਇੰਡੀਆ ਪੂਰੇ ਭਾਰਤ ਵਿੱਚ ਤੇਜ਼ੀ ਨਾਲ ਆਪਣੀ ਪਹਿਚਾਣ ਬਣਾਉਂਦੀ ਜਾ ਰਹੀ ਹੈ | ਕੰਪਨੀ ਦੇ ਜਨਰਲ ਮੈਨੇਜਰ ਇਛਪਾਲ ਸਿੰਘ ਬਾਲੀ ਨੇ ਦੱਸਿਆ ਕਿ ਐਕਸ ਪੇਂਟ ਇੰਡੀਆ ਡੈਕੋਰੇਟਿਵ ਸੈਗਮੈਂਟ ਵਿੱਚ ਉੱਚ ਮਿਆਰ ਦੇ ਵੱਖ-ਵੱਖ ਪ੍ਰਕਾਰ ਦੇ ਉਤਪਾਦ ਤਿਆਰ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਬਹਿਰਾਮ ਵਿਖੇ ਮਧੂਗਿਫ਼ਟ ਗੈਲਰੀ ਐਂਡ ਹੋਲਸੇਲ ਦੁਕਾਨ ਦਾ ਉਦਘਾਟਨ ਅਗਲੀ ਖ਼ਬਰ 20 ਨਸ਼ੇ ਦੀਆਂ ਗੋਲੀਆਂ ਸਮੇਤ ਨੌਜਵਾਨ ਗਿ੍ਫ਼ਤਾਰ
Ad Position 24