23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਬਹਿਰਾਮ ਵਿਖੇ ਮਧੂਗਿਫ਼ਟ ਗੈਲਰੀ ਐਂਡ ਹੋਲਸੇਲ ਦੁਕਾਨ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 06-02-2026
ਬਹਿਰਾਮ, 5 ਫਰਵਰੀ (ਸਰਬਜੀਤ ਸਿੰਘ ਰਾਣਾ)-ਨੌਜਵਾਨ ਵਿਦੇਸ਼ ਵਿੱਚ ਜਾ ਕੇ ਰੁਜ਼ਗਾਰ ਲੱਭਣ ਦੀ ਬਜਾਇ ਆਪਣੇ ਦੇਸ਼ ਵਿਚ ਅਤੇ ਆਪਣੇ ਪਰਿਵਾਰ ਵਿੱਚ ਰਹਿ ਕੇ ਵੀ ਰੁਜ਼ਗਾਰ ਪੈਦਾ ਕਰਕੇ ਚੰਗੀ ਕਮਾਈ ਕਰ ਸਕਦੇ ਹਨ | ਇਹ ਪ੍ਰਗਟਾਵਾ ਉੱਘੇ ਕਾਰੋਬਾਰੀ ਵਿਕਰਮ ਗੋਗਨਾ ਨੇ ਕਸਬਾ ਬਹਿਰਾਮ ਵਿਖੇ ਉੱਦਮੀ ਨੌਜਵਾਨ ਮੁਕੇਸ਼ ਕੁਮਾਰ ਚੁੰਬਰ ਵਲੋਂ ਖੋਲ੍ਹੀ ਗਈ ਦੁਕਾਨ ਮਧੂਗਿਫ਼ਟ ਗੈਲਰੀ ਐਂਡ ਹੋਲਸੇਲ ਸ਼ੌਪ ਦਾ ਉਦਘਾਟਨ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਨੌਜਵਾਨ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਸਮਾਂ ਅਤੇ ਪੈਸਾ ਬਰਬਾਦ ਕਰਨ ਨਾਲੋਂ ਆਪਣੇ ਦੇਸ਼ ਵਿਚ ਹੀ ਆਪਣਾ ਕਾਰੋਬਾਰ ਕਰਕੇ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਨ | ਇਸ ਮੌਕੇ 'ਤੇ ਵਿਕਰਮ ਕੁਮਾਰ ਗੋਗਨਾ, ਡਾ. ਇਕਬਾਲ ਸਿੰਘ ਮਹਿਮੀ, ਦਿਵਾਂਸ਼ੀ ਚੁੰਬਰ, ਰਾਮ ਲੁਭਾਇਆ ਚੁੰਬਰ, ਮੁਕੇਸ਼ ਕੁਮਾਰ ਚੁੰਬਰ, ਕਾਂਤਾ ਰਾਣੀ, ਮਧੂ ਰਾਣੀ, ਅਸ਼ੋਕ ਕੁਮਾਰ ਕਲਸੀ, ਓਾਕਾਰ ਸਿੰਘ, ਪਰਮਜੀਤ, ਅਵਤਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 12 ਫਰਵਰੀ ਦੀ ਹੜਤਾਲ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੀ ਮੀਟਿੰਗ ਅਗਲੀ ਖ਼ਬਰ ਐਕਸ ਪੇਂਟ ਇੰਡੀਆ ਦੇ ਐਮ. ਡੀ. ਵਿਕਰਮ ਤਲਵਾਰ ਦੇ ਸਨਮਾਨ 'ਚ ਸਮਾਗਮ
Ad Position 24