ਬਹਿਰਾਮ, 20 ਫਰਵਰੀ (ਨਛੱਤਰ ਸਿੰਘ ਬਹਿਰਾਮ)-ਬੀਤੇ ਦਿਨੀਂ ਪੰਜਾਬ ਪੱਧਰ ਦੀਆਂ ਪੰਜਾਬ ਖੇਡਾਂ ਜੋ ਪਿੰਡ ਲਵਾਲ ਜ਼ਿਲ੍ਹਾ ਸੰਗਰੂਰ ਵਿਖੇ ਹੋਈਆਂ, ਉਸ 'ਚ ਅੰਡਰ 15 ਪੰਜਾਬ ਪੱਧਰੀ ਕੁਸ਼ਤੀ ਚੈੇਂਪੀਅਨਸ਼ਿਪ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ 7 ਮੈਡਲ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਜ਼ਿਲ੍ਹਾ ਕੁਸ਼ਤੀ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਪਹਿਲਵਾਨ ਅਮਰੀਕ ਸਿੰਘ ਮੇਹਲੀ ਨੇ ਦੱਸਿਆ ਕਿ 2014 ਤੋਂ ਬਾਅਦ ਸਾਡੇ ਜ਼ਿਲ੍ਹੇ ਨੇ ਪਹਿਲੀ ਵਾਰ ਉਕਤ ਸਥਾਨ ਪ੍ਰਾਪਤ ਕੀਤਾ ਹੈ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ | ਸੰਸਥਾ ਦੇ ਸਕੱਤਰ ਸੁਖਦੇਵ ਸਿੰਘ ਰਾਣੂੰ ਨੇ ਜਿਲ੍ਹੇ ਦੇ ਸਾਰੇ ਕੁਸ਼ਤੀ ਅਖਾੜਿਆ ਨੂੰ ਵਧਾਈ ਦਿੱਤੀ ਕਿ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਟੀਮ ਇਸ ਮੁਕਾਮ 'ਤੇ ਪੁੱਜੀ ਹੈ | ਇਸ ਮੌਕੇ ਬਲਵੀਰ ਸੌਂਧੀ, ਸਾਬਕਾ ਸਰਪੰਚ ਹਰਮੇਲ ਸਿੰਘ, ਬਲਦੇਵ ਸਿੰਘ ਰਾਣੂੰ ਪ੍ਰਧਾਨ, ਮਾਸਟਰ ਪ੍ਰਮਿੰਦਰ ਸਿੰਘ, ਬਰਜਿੰਦਰ ਕੁਮਾਰ, ਜਸਵੀਰ ਸਿੰਘ ਖਾਨਖਾਨਾ, ਮੋਹਣ ਸਿੰਘ ਮਸਕੀਨ, ਜਸਵੀਰ ਸ਼ੀਰਾ ਆਦਿ ਹਾਜਰ ਸਨ |