ਉੜਾਪੜ/ਲਸਾੜਾ, 21 ਫਰਵਰੀ (ਲਖਵੀਰ ਸਿੰਘ ਖ਼ੁਰਦ)-ਜ਼ਿਲੇ੍ਹ 'ਚ ਹਾਕੀ ਦੀ ਹੱਬ ਵਜੋਂ ਜਾਣੇ ਜਾਂਦੇ ਪਿੰਡ ਚੱਕਦਾਨਾ ਵਿਖੇ ਗੁਰੂ ਤੇਗ਼ ਬਹਾਦਰ ਸਪੋਰਟਸ ਕਲੱਬ ਚੱਕਦਾਨਾ ਵਲੋਂ ਪਿੰਡ ਪੱਧਰੀ ਹਾਕੀ ਟੂਰਨਾਮੈਂਟ ਸ਼ੁਰੂ ਹੋਇਆ | ਇਸ ਟੂਰਨਾਮੈਂਟ ਵਿਚ 30 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆਂ ਹਨ | ਟੂਰਨਾਮੈਂਟ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਉਪਰੰਤ ਪਿੰਡ ਚੱਕਦਾਨਾ ਦੇ ਸਰਪੰਚ ਤਰਸੇਮ ਕੌਰ ਅਤੇ ਸਾਬਕਾ ਪੰਚ ਗੁਰਮੀਤ ਕੌਰ ਵਲੋਂ ਆਪਣੇ ਕਰ ਕਮਲਾਂ ਨਾਲ ਟੂਰਨਾਮੈਂਟ ਦੀ ਆਰੰਭਤਾ ਕਰਵਾਈ | ਤਰਸੇਮ ਕੌਰ ਵਲੋਂ ਇਸ ਮੌਕੇ ਕਲੱਬ ਨੂੰ ਟੂਰਨਾਮੈਂਟ ਲਈ 41 ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ ਗਿਆ | ਇਸ ਟੂਰਨਾਮੈਂਟ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ 'ਚ ਉਦਘਾਟਨੀ ਮੈਚ ਲਸਾੜਾ ਤੇ ਔੜ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿਚ ਲਸਾੜਾ ਦੀ ਟੀਮ ਜੇਤੂ ਰਹੀ | ਇਸ ਤੋਂ ਇਲਾਵਾ ਵੜਿੰਗ, ਲਸਾੜਾ, ਔੜ, ਸੰਸਾਰਪੁਰ ਅਤੇ ਚੱਕਦਾਨਾ ਦੀਆਂ ਟੀਮਾਂ ਨੇ ਵੱਖ-ਵੱਖ ਮੁਕਾਬਲਿਆਂ 'ਚ ਜਿੱਤ ਪ੍ਰਾਪਤ ਕੀਤੀ ਅਤੇ ਅਗਲੇ ਰਾਉਂਡ ਵਿਚ ਦਾਖਲ ਹੋਈਆਂ | ਉੱਘੇ ਸਮਾਜ ਸੇਵੀ ਅਤੇ ਵਾਰਿਸ ਪੰਜਾਬ ਦੇ ਪਾਰਟੀ ਦੇ ਸੀਨੀਅਰ ਆਗੂ ਬਰਜਿੰਦਰ ਸਿੰਘ ਹੂਸੈਨਪੁਰ ਵਲੋਂ ਵੀ ਪਹਿਲੇ ਦਿਨ ਇਸ ਟੁਰਨਾਂਮੈਂਟ ਵਿਚ ਸ਼ਿਰਕਤ ਕੀਤੀ ਗਈ ਅਤੇ ਕਲੱਬ ਨੂੰ 31 ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ | ਇਸ ਮੌਕੇ ਪ੍ਰਦੀਪ ਸਿੰਘ ਸਰਪ੍ਰਸਤ, ਸੁਖਵਿੰਦਰ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਖ਼ਾਲਸਾ, ਤਜਿੰਦਰ ਸਿੰਘ ਸੋਢੀ, ਰਵਿੰਦਰ ਸਿੰਘ ਪ੍ਰਧਾਨ, ਰਾਜਵੀਰ ਸਿੰਘ ਆੜ੍ਹਤੀ, ਲਖਵੀਰ ਸਿੰਘ, ਰਘਵੀਰ ਸਿੰਘ, ਪਰਮਜੀਤ ਸਿੰਘ, ਹਰਪਾਲ ਸਿੰਘ, ਕੁਲਦੀਪ ਸਿੰਘ, ਹਰਵੇਲ ਸਿੰਘ ਭਾਰਟਾ ਆਦਿ ਵੀ ਹਾਜ਼ਰ ਸਨ |