ਟੱਪਰੀਆਂ ਖੁਰਦ, 21 ਫਰਵਰੀ (ਬਲਵਿੰਦਰ ਨਾਨੋਵਾਲੀਆ)-ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ 'ਤੇ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਦੀ ਇਕੱਤਰਤਾ ਕੈਪਟਨ ਤਰਸੇਮ ਸਿੰਘ ਦੇ ਗ੍ਰਹਿ ਪਿੰਡ ਖੁਰਦਾਂ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਪ੍ਰੋ: ਵਰਿੰਦਰ ਬਛੌੜੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ | ਉਨ੍ਹਾਂ ਕਿਹਾ ਕਿ ਹਾਕਮ ਸਰਕਾਰਾਂ ਬੇਸ਼ੱਕ ਪੰਜਾਬੀ ਮਾਂ ਬੋਲੀ ਨੂੰ ਸਰਕਾਰੀ ਦਫਤਰਾਂ 'ਚ ਲਾਗੂ ਕਰਨ ਲਈ ਨਿੱਤ ਨਵੇਂ ਦਿਨ ਫੁਰਮਾਨ ਜਾਰੀ ਕਰਦੀਆਂ ਹਨ, ਪਰ ਇਹ ਫੁਰਮਾਨ ਜਿਆਦਾਤਰ ਦਫ਼ਤਰਾਂ ਦੀਆਂ ਫਾਈਲਾਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅੱਜ ਵੀ ਬਹੁਤੇ ਸਰਕਾਰੀ ਦਫਤਰਾਂ 'ਚ ਜੋ ਵੀ ਸਰਕਾਰੀ ਪੱਤਰ ਜਾਰੀ ਹੁੰਦੇ ਹਨ, ਉਨ੍ਹਾਂ 'ਚੋ ਹੁਣ ਵੀ ਪੰਜਾਬੀ ਮਾਂ ਬੋਲੀ ਦੀ ਥਾਂ ਦੂਸਰੀਆਂ ਭਾਸ਼ਾਵਾਂ ਵਿਚ ਵੀ ਜਾਰੀ ਹੁੰਦੇ ਹਨ, ਜੋ ਪੰਜਾਬੀ ਮਾਂ ਬੋਲੀ ਨਾਲ ਵੱਡਾ ਖਿਲਵਾੜ ਹੈ | ਇਸ ਮੌਕੇ ਨਾਜਰ ਰਾਮ ਮਾਨ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ, ਪਿੰ੍ਰਸੀਪਲ ਪ੍ਰੇਮ ਕੁਮਾਰ ਸਾਹਿਬਾ, ਲਾਲ ਸਿੰਘ ਮਾਨ ਮੈਨੇਜਰ, ਮਾ: ਤੇਲੂ ਰਾਮ ਛਦੌੜੀ ਸਾਬਕਾ ਸਰਪੰਚ, ਮਾ. ਮਹਿੰਦਰ ਚੰਦ ਪੋਜੇਵਾਲ, ਮੋਹਣ ਲਾਲ ਖਰੌੜ, ਚਮਨ ਲਾਲ ਸੜੋਆ, ਕੇਵਲ ਕਿ੍ਸ਼ਨ ਕਿਸ਼ਨਪੁਰੀ, ਬਲਵੀਰ ਸਿੰਘ ਕਾਲੇਵਾਲ, ਬਲਜੀਤ ਸਿੰਘ ਸਾਬਕਾ ਸਰਪੰਚ ਨਿਊ ਮਾਲੇਵਾਲ, ਹਰਭਜਨ ਸਿੰਘ ਸਹੂੰਗੜਾ, ਤਿਲਕ ਰਾਜ ਸੂਦ ਆਲੋਵਾਲ, ਸੁਰਜੀਤ ਲਾਲ ਨਾਨੋਵਾਲ, ਗੁਰਮੇਲ ਸਿੰਘ ਹਿਆਤਪੁਰ ਰੁੜਕੀ, ਗੁਰਮੀਤ ਸਿੰਘ ਕਰੀਮਪੁਰ ਧਿਆਨੀ ਅਤੇ ਗਿਆਨ ਚੰਦ ਭੱਟੀ ਹਿਆਤਪੁਰ ਜੱਟਾਂ ਆਦਿ ਨੇ ਵੀ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਅਤੇ ਬਣਦਾ ਸਤਿਕਾਰ ਦੇਣ ਦੀ ਗੱਲ ਆਖੀ ਹੈ |