ਮੁਕੰਦਪੁਰ, 21 ਫਰਵਰੀ (ਅਮਰੀਕ ਸਿੰਘ ਢੀਂਡਸਾ)-ਇਲਾਕੇ ਦਾ ਸਦੀਆਂ ਪੁਰਾਣਾ ਤੇ ਪ੍ਰਸਿੱਧ ਚੌਂਕੀਆਂ ਮੇਲਾ ਮੁਕੰਦਪੁਰ ਅਤੇ ਤਿੰਨ ਦਿਨਾਂ ਕਬੱਡੀ ਟੂਰਨਾਮੈਂਟ ਸੁਗੰਧੀਆਂ ਬਿਖੇਰਦਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ | ਇਸ ਟੂਰਨਾਮੈਂਟ ਦੇ ਆਖਰੀ ਦਿਨ ਪੰਜਾਬ ਸਟਾਈਲ ਕਬੱਡੀ ਓਪਨ ਭਾਰ ਵਰਗ ਦੀਆਂ 30 ਤੋਂ ਵੱਧ ਟੀਮਾਂ ਨੇ ਭਾਗ ਲਿਆ | ਜਿਨ੍ਹਾਂ ਨੇ ਬਹੁਤ ਹੀ ਰੌਚਕ ਤੇ ਫਸਵੇਂ ਮੁਕਾਬਲੇ ਵਿਖਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ | ਫਾਈਨਲ ਮੈਚ ਮੇਜਬਾਨ ਮੁਕੰਦਪੁਰ ਅਤੇ ਬਲਾਚੌਰ ਟਰਾਂਸਪੋਰਟ ਦਰਮਿਆਨ ਹੋਇਆ | ਜਿਸ ਵਿੱਚ ਇੱਕ-ਇੱਕ ਰੇਡ ਅਤੇ ਜੱਫੇ 'ਤੇ ਹਜ਼ਾਰਾਂ ਰੁਪਏ ਦੀਆਂ ਇਨਾਮੀ ਰਾਸ਼ੀਆਂ ਵੰਡੀਆਂ ਗਈਆਂ | ਬਹੁਤ ਹੀ ਰੋਚਕ ਤੇ ਦਿਲਚਸਪ ਮੁਕਾਬਲੇ ਵਿੱਚ ਮੁਕੰਦਪੁਰ ਦੀ ਟੀਮ ਨੇ ਬਲਾਚੌਰ ਟਰਾਂਸਪੋਰਟ ਨਾਮੀ ਟੀਮ ਨੂੰ ਹਰਾ ਕੇ ਜਿੱਥੇ ਚਮਚਮਾਉਂਦੀ ਟਰਾਫੀ ਆਪਣੇ ਨਾਂਅ ਕੀਤੀ ਉੱਥੇ ਇੱਕ ਲੱਖ ਰੁਪਏ ਦੀ ਰਾਸ਼ੀ 'ਤੇ ਵੀ ਆਪਣਾ ਹੱਕ ਜਮਾਇਆ | ਦੂਸਰੀ ਟੀਮ ਨੂੰ 75 ਹਜ਼ਾਰ ਦੀ ਨਕਦ ਨਾਸ਼ੀ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਇੱਕ-ਇੱਕ ਮੋਟਰਸਾਈਕਲ ਦੇ ਕੇ ਨਿਵਾਜਿਆ ਗਿਆ ਅਤੇ ਬਜਾਜ ਪਰਿਵਾਰ ਵਲੋਂ ਛੋਟੀਆਂ ਟੀਮਾਂ ਦੇ ਖਿਡਾਰੀਆਂ ਨੂੰ ਦੇਸੀ ਘਿਓ ਦੇ ਟੀਨ ਦਿੱਤੇ ਗਏ | ਇਸ ਦੌਰਾਨ ਲੜਕੀਆਂ ਦੀ ਕਬੱਡੀ ਦਾ ਇੱਕ ਸ਼ੋ ਮੈਚ ਵੀ ਕਰਵਾਇਆ ਗਿਆ | ਟੂਰਨਾਮੈਂਟ ਵਿੱਚ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨੇ ਵੀ ਖਿਡਾਰੀਆਂ ਨੂੰ ਆਪਣੇ ਸੰਬੋਧਨ ਰਾਹੀਂ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਜੇਕਰ ਪੰਚਾਇਤ ਮੁਕੰਦਪੁਰ ਇਸ ਸਟੇਡੀਅਮ ਦੀ ਉਸਾਰੀ ਵਾਸਤੇ ਚਾਹੇ ਤਾਂ 5 ਲੱਖ ਰੁਪਿਆ ਸਟੇਡੀਅਮ ਨੂੰ ਸਰਕਾਰ ਪਾਸੋਂ ਮਨਜ਼ੂਰ ਕਰਾਉਣਗੇ | ਇਸ ਦੌਰਾਨ ਪੰਜਾਬ ਐਸ. ਸੀ ਇਸਤਰੀ ਵਿੰਗ ਦੇ ਚੇਅਰਮੈਨ ਮੈਡਮ ਹਰਜੋਤ ਕੌਰ ਲੋਹਟੀਆ ਨੇ ਟੂਰਨਾਮੈਂਟ ਦਰਮਿਆਨ ਆਪਣੇ ਸੰਬੋਧਨ ਵਿੱਚ ਐਨ.ਆਰ.ਆਈ ਵੀਰਾਂ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਰਕਾਰ ਪਾਸੋਂ ਆਪਣੇ ਯਤਨਾਂ ਨਾਲ ਮੁਕੰਦਪੁਰ ਲਈ ਖਾਸ ਤੋਹਫੇ ਲੈ ਕੇ ਆਉਣਗੇ ਅਤੇ ਉਨ੍ਹਾਂ ਯਕੀਨ ਦਵਾਇਆ ਕਿ ਸਟੇਡੀਅਮ ਦਾ ਕੰਮ ਬਹੁਤ ਜਲਦੀ ਪੂਰਾ ਕਰਵਾਉਣ ਲਈ ਸਰਕਾਰ ਨੂੰ ਕਹਾਂਗੇ ਅਤੇ ਇਸ ਤੋਂ ਇਲਾਵਾ 15 ਲੱਖ ਰੁਪਏ ਸ਼ਹਿਨਸ਼ਾਹ ਢਾਬ ਦੀ ਸਾਫ ਸਫਾਈ ਅਤੇ ਕਾਇਆ ਕਲਪ ਵਾਸਤੇ ਮਨਜੂਰ ਕਰਵਾਉਣਗੇ | ਉਨ੍ਹਾਂ ਮੁਕੰਦਪੁਰ ਵਿਖੇ ਇੱਕ ਜਿੰਮ ਦੀ ਉਸਾਰੀ ਲਈ ਵੀ 5 ਲੱਖ ਦੀ ਗਰਾਂਟ ਦਾ ਐਲਾਨ ਕੀਤਾ | ਬੰਗਾ ਹਲਕਾ ਦੇ ਇੰਚਾਰਜ ਪੰਜਾਬ ਵਾਟਰ ਕਾਰਪੋਰੇਸ਼ਨ ਦੇ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਵੀ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਅਪਣਾਉਣ ਲਈ ਹੱਲਾਸ਼ੇਰੀ ਵੀ ਦਿੱਤੀ ਤੇ ਖੇਡਾਂ ਵੱਲ ਹੋਰ ਰੁਚਿਤ ਹੋਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਚੌਂਕੀਆਂ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਬੀਸਲਾ, ਟੂਰਨਾਮੈਂਟ ਦੇ ਰੂਹੇ ਰਵਾਂ ਮਲਕੀਤ ਸਿੰਘ ਕੀਤਾ ਨੰਬਰਦਾਰ, ਸਰਪੰਚ ਪੰਕਜ ਲੋਹਟੀਆ, ਅਜੀਤ ਅਵਰੋਲ ਡਾ. ਕਸ਼ਮੀਰ ਸਿੰਘ, ਪੁਰਸ਼ੋਤਮ ਲਾਲ ਸਾਬਕਾ ਸਰਪੰਚ, ਬਲਿਹਾਰ ਲੋਹਟੀਆ, ਪ੍ਰੇਮ ਲਾਲ, ਡਾਕਟਰ ਨਿਰੰਜਨ ਪਾਲ, ਰਾਮਦਾਸ ਸਿੰਘ ਬਲਾਕ ਕਾਂਗਰਸ ਪ੍ਰਧਾਨ, ਪਿੰਦਾ ਯੂ.ਐਸ.ਏ ਕਬੱਡੀ ਪ੍ਰਮੋਟਰ ਤੋਂ ਇਲਾਵਾ ਹਰ ਸਾਲ ਆਉਂਦੇ ਐਨ. ਆਰ. ਆਈ ਭਰਾਵਾਂ ਦਾ ਵਿਸ਼ੇਸ਼ ਯੋਗਦਾਨ ਰਿਹਾ | ਜੇਤੂ ਖਿਡਾਰੀਆਂ