ਬੰਗਾ, 21 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਬਾਬਾ ਬਲਦੇਵ ਸਿੰਘ ਵੈਲਫੇਅਰ ਸਪੋਰਟਸ ਕਲੱਬ ਪਿੰਡ ਭੂਤਾਂ ਵੱਲੋਂ ਨੌਵਾਂ ਫੁੱਟਬਾਲ ਟੂਰਨਾਮੈਂਟ 25 ਫਰਵਰੀ ਦਿਨ ਬੁੱਧਵਾਰ ਤੋਂ 1 ਮਾਰਚ ਦਿਨ ਐਤਵਾਰ ਤੱਕ ਕਰਇਆ ਜਾ ਰਿਹਾ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਫੁੱਟਬਾਲ 'ਏ' ਪਿੰਡ ਪੱਧਰ ਵਿੱਚ ਫਾਈਨਲ ਜੇਤੂ ਟੀਮਾਂ ਨੂੰ 41 ਹਜ਼ਾਰ, ਦੂਜੀ ਟੀਮ ਨੂੰ 31 ਹਜ਼ਾਰ ਰੁਪਏ, ਤੀਜੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਪੰਜ ਹਜ਼ਾਰ ਰੁਪਏ ਭੇਟ ਕੀਤੇ ਜਾਣਗੇ | ਫੁੱਟਬਾਲ 'ਸੀ' ਪਿੰਡ ਪੱਧਰ ਦਾ ਪਹਿਲਾ ਇਨਾਮ 51 ਸੌ, ਦੂਜਾ ਇਨਾਮ 41 ਸੌ ਦਿੱਤਾ ਜਾਵੇਗਾ | ਸਮੂਹ ਐਨ.ਆਰ.ਆਈ ਵੀਰ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਾਏ ਜਾਣ ਵਾਲੇ ਇਸ ਟੂਰਨਾਮੈਂਟ ਦੇ ਫਾਈਨਲ 'ਚ ਪੁੱਜੀਆਂ ਟੀਮਾਂ 'ਚੋਂ ਜਿੱਤਣ ਵਾਲੀਆਂ ਟੀਮਾਂ ਨੂੰ ਇਨਾਮ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਅਤੇ ਪਤਵੰਤੇ ਇਨਾਮਾਂ ਦੀ ਵੰਡ ਕਰਨਗੇ |