ਕਟਾਰੀਆਂ, 21 ਫਰਵਰੀ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਮਹਾਂਸ਼ਿਵਰਾਤਰੀ ਦੇ ਸਬੰਧ 'ਚ ਸਮੂਹ ਸ਼ਿਵ ਭਗਤ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 22 ਫਰਵਰੀ ਨੂੰ ਧਾਰਮਿਕ ਸਮਾਗਮ ਸੰਬੰਧੀ ਸ਼ਿਵ ਮੰਦਰ ਦੇ ਮੁੱਖ ਸੇਵਾਦਾਰ ਪ੍ਰਮੋਦ ਕੁਮਾਰ ਰਨਦੇਵ ਤੇ ਲੇਖ ਰਾਜ ਰਨਦੇਵ ਨੇ ਦੱਸਿਆ ਕਿ ਸ਼ਿਵ ਮੰਦਰ (ਪਾਤਕਾਂ) ਪਿੰਡ ਸੰਧਵਾਂ ਵਿਖੇ ਸਲਾਨਾ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਸਲਾਨਾ ਧਾਰਮਿਕ ਸਮਾਗਮ ਮੰਦਰ ਦੇ ਮਰਹੂਮ ਸੇਵਾਦਾਰ ਪ੍ਰਵੀਨ ਕੁਮਾਰ ਰਨਦੇਵ ਨੂੰ ਸਮਰਪਿਤ ਹੋਵੇਗਾ | ਪ੍ਰਧਾਨ ਪ੍ਰਮੋਦ ਕੁਮਾਰ ਰਨਦੇਵ ਤੇ ਸੁਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੰਦਰ ਦੀਆਂ ਸਭ ਰਸਮਾਂ ਉਪਰੰਤ ਪੰਜਾਬ ਦੇ ਮਸ਼ਹੂਰ ਕਲਾਕਾਰ ਜਨਾਬ ਜਸਵੰਤ ਹੀਰਾ ਸ਼ਿਵ ਮਹਿਮਾ ਦਾ ਲੜੀਵਾਰ ਇਤਿਹਾਸ ਸੁਣਾਉਣਗੇ |