27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਬਾਹੜੋਵਾਲ ਵਿਖੇ ਸਾਲਾਨਾ ਛਿੰਝ ਮੇਲੇ ਦਾ ਪੋਸਟਰ ਕੀਤਾ ਜਾਰੀ

Ad Position 21
No active advertisement
ਅਜੀਤ ਡੈਸਕ 23-02-2026
ਬੰਗਾ, 22 ਫਰਵਰੀ (ਕੁਲਦੀਪ ਸਿੰਘ ਪਾਬਲਾ)-ਪਿੰਡ ਬਾਹੜੋਵਾਲ ਵਿਖੇ ਸੁਸ਼ੋਭਿਤ ਗੁਰਦੁਆਰਾ ਸ਼ਹੀਦਾਂ ਬਾਬਾ ਟਾਹਲੀ ਸਾਹਿਬ ਵਿਖੇ 58ਵੇਂ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ, ਸ੍ਰੀ ਗੁਰੂ ਹਰਿਗੋਬਿੰਦ ਸਪੋਰਟਸ ਕਲੱਬ ਅਖਾੜਾ, ਐਨ.ਆਰ.ਆਈ ਵੀਰਾਂ, ਸਮੂਹ ਨਗਰ ਦੀ ਸੰਗਤ ਤੇ ਗ੍ਰਾਮ ਪੰਚਾਇਤ ਦੇ ਵੱਡਮੁੱਲੇ ਸਹਿਯੋਗ ਨਾਲ ਛਿੰਝ ਮੇਲਾ 24 ਫਰਵਰੀ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ ਕਮੇਟੀ ਮੈਂਬਰਾਂ ਵਲੋਂ ਛਿੰਝ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ | ਕਮੇਟੀ ਮੈਂਬਰਾਂ ਨੇ ਦੱਸਿਆ ਕਿ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਪਹਿਲਵਾਨ ਕਾਲੂ ਬਾਹੜੋਵਾਲ ਤੇ ਅਜੇ ਕੈਥਲ, ਮੇਜਰ ਡੇਰਾ ਬਾਬਾ ਨਾਨਕ ਤੇ ਤਾਲਬ ਬਾਬਾ ਫਲਾਹੀ, ਛੋਟਾ ਜੱਸਾ ਬਾਹੜੋਵਾਲ ਅਤੇ ਸ਼ੇਟੀ ਬਾਰਨ ਦੇ ਵਿਚਕਾਰ ਕਰਵਾਈ ਜਾਵੇਗੀ | ਕੁਸ਼ਤੀਆਂ ਦੇ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਦਿੱਤਾ ਜਾਵੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਸਿਰਫ਼ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨ ਹੀ ਕੁਸ਼ਤੀਆਂ ਲੜ ਸਕਣਗੇ | ਮੁੱਖ ਪ੍ਰਬੰਧਕ ਰਾਣਾ ਬਾਹੜੋਵਾਲ ਪਹਿਲਵਾਨ ਨੇ ਕਿਹਾ ਕਿ ਛਿੰਝ ਮੇਲੇ 'ਚ ਪੰਜਾਬ ਭਰ ਤੋਂ ਇਲਾਵਾ ਬਾਹਰੋਂ ਵੀ ਪਹਿਲਵਾਨ ਆ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਪਾਣੀ ਦੀ ਨਿਕਾਸੀ ਲਈ ਪੁੱਟੀ ਸੜਕ ਰਾਹਗੀਰਾਂ ਲਈ ਰੋਜ਼ਾਨਾ ਬਣ ਰਹੀ ਹੈ ਵੱਡੀ ਸਿਰਦਰਦੀ ਅਗਲੀ ਖ਼ਬਰ ਹਿਮਾਚਲ ਸਰਕਾਰ ਵਲੋਂ ਐਂਟਰੀ ਟੈਕਸ 'ਚ ਵਾਧਾ ਜਨਤਾ ਨਾਲ ਧੋਖਾ-ਖੰਨਾ
Ad Position 24