27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਾਣੀ ਦੀ ਨਿਕਾਸੀ ਲਈ ਪੁੱਟੀ ਸੜਕ ਰਾਹਗੀਰਾਂ ਲਈ ਰੋਜ਼ਾਨਾ ਬਣ ਰਹੀ ਹੈ ਵੱਡੀ ਸਿਰਦਰਦੀ

Ad Position 21
No active advertisement
ਅਜੀਤ ਡੈਸਕ 23-02-2026
ਬਲਾਚੌਰ, 22 ਫਰਵਰੀ (ਨਰੇਸ਼ ਧੌਲ)-ਨਵਾਂ ਪਿੰਡ ਟੱਪਰੀਆਂ ਵਿਖੇ ਪਾਣੀ ਦੀ ਨਿਕਾਸੀ ਹਿੱਤ ਬਲਾਚੌਰ ਤੋਂ ਭੱਦੀ ਜਾਣ ਵਾਲੀ ਮੁੱਖ ਸੜਕ ਨੂੰ ਆਰ-ਪਾਰ ਪੁੱਟ ਕੇ ਪਾਈਪ ਲੰਘਾਇਆ ਗਿਆ ਹੈ, ਜਿਸ ਦੀ ਕਈ ਦਿਨ ਬੀਤ ਜਾਣ ਉਪਰੰਤ ਵੀ ਹਾਲੇ ਤੱਕ ਮੁਰੰਮਤ ਨਹੀਂ ਹੋ ਸਕੀ | ਜਿਸ ਕਾਰਨ ਪਿੰਡ ਵਾਸੀ ਅਤੇ ਰਾਹਗੀਰ ਰੋਜ਼ਾਨਾ ਹੀ ਵੱਡੀ ਸਿਰਦਰਦੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਨਿਕਾਸੀ ਵਾਲਾ ਪਾਣੀ ਪਹਿਲਾਂ ਐਸ.ਸੀ ਬਸਤੀ ਨੂੰ ਜਾਂਦਾ ਸੀ ਜੋ ਕਿਸੇ ਕਾਰਨ ਬੰਦ ਕਰਨਾ ਪਿਆ | ਪ੍ਰੰਤੂ ਇਸ ਪਾਣੀ ਨੂੰ ਮੁੱਖ ਸੜਕ ਪਾਰ ਕਰਕੇ ਲਹਿੰਦੇ ਪਾਸੇ ਵਾਲੇ ਟੋਭੇ ਵਿੱਚ ਪਾਇਆ ਜਾਣਾ ਸੀ, ਜਿਸ ਕਾਰਨ ਲਗਭਗ ਪਿਛਲੇ ਇੱਕ ਮਹੀਨੇ ਤੋਂ ਇਸ ਮੁੱਖ ਸੜਕ ਨੂੰ ਪੁੱਟ ਕੇ ਇਹ ਪਾਈਪ ਆਰ-ਪਾਰ ਕੀਤਾ ਗਿਆ ਹੈ | ਪ੍ਰੰਤੂ ਇੰਨੇ ਦਿਨ ਬੀਤ ਜਾਣ ਉਪਰੰਤ ਵੀ ਦੋਨੋਂ ਪਾਸੇ ਹੌਦੀਆਂ ਬਣਾਉਣ ਦਾ ਕਾਰਜ ਜਿਉਂ ਦਾ ਤਿਉਂ ਹੀ ਲਟਕਿਆ ਪਿਆ ਹੈ, ਜਿਸ ਕਾਰਨ ਰਾਹਗੀਰ ਅਤੇ ਪਿੰਡ ਵਾਸੀ ਜਿੱਥੇ ਭਾਰੀ ਪ੍ਰੇਸ਼ਾਨੀ ਦਾ ਸੰਤਾਪ ਭੋਗ ਰਹੇ ਹਨ, ਉੱਥੇ ਹਰ ਵੇਲੇ ਕਿਸੇ ਵੱਡੇ ਹਾਦਸੇ ਹੋਣ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ | ਇਸ ਥਾਂ ਤੋਂ ਸੜਕ ਪਹਿਲਾਂ ਹੀ ਤੰਗ ਹੋਣ ਕਾਰਨ ਆਵਾਜਾਈ ਵਿੱਚ ਭਾਰੀ ਵਿਘਨ ਪੈ ਰਿਹਾ ਹੈ | ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਮੁੱਖ ਸੜਕ ਦੇ ਕਾਰਜ ਨੂੰ ਪਹਿਲ ਦੇ ਆਧਾਰ 'ਤੇ ਦਰੁਸਤ ਕਰਾਇਆ ਜਾਵੇ ਤਾਂ ਜੋ ਆਵਾਜਾਈ ਨੂੰ ਨਿਰਵਿਘਨ ਬਣਾਇਆ ਜਾ ਸਕੇ ਅਤੇ ਪਿੰਡ ਵਾਸੀ ਸੁਰੱਖਿਅਤ ਮਹਿਸੂਸ ਕਰ ਸਕਣ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਦੀ ਦਲ- ਦਲ 'ਚ ਫਸਣਾ ਗੰਭੀਰ ਚਿੰਤਾ ਦਾ ਵਿਸ਼ਾ - ਡਾ. ਨਰੰਜਣ ਪਾਲ ਹੀਉਂ ਅਗਲੀ ਖ਼ਬਰ ਬਾਹੜੋਵਾਲ ਵਿਖੇ ਸਾਲਾਨਾ ਛਿੰਝ ਮੇਲੇ ਦਾ ਪੋਸਟਰ ਕੀਤਾ ਜਾਰੀ
Ad Position 24