01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕਰੀਹਾ ਦਾ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ

Ad Position 21
No active advertisement
ਅਜੀਤ ਡੈਸਕ 24-02-2026
ਮੱਲਪੁਰ ਅੜਕਾਂ, 23 ਫਰਵਰੀ (ਮਨਜੀਤ ਸਿੰਘ ਜੱਬੋਵਾਲ)-ਨਜ਼ਦੀਕ ਪਿੰਡ ਕਰੀਹਾ ਵਿਖੇ ਸਮੂਹ ਪਿੰਡ ਵਾਸੀਆਂ, ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਸ਼ਹੀਦ ਸਰਵਣ ਸਿੰਘ ਸਪੋਰਟਸ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ | ਜਿਸ ਦਾ ਉਦਘਾਟਨ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਜਸਪਾਲ ਸਿੰਘ ਗਹੂੰਣੀਆ ਨੇ ਕੀਤਾ | ਪਹਿਲਾ ਫੁੱਟਬਾਲ ਮੁਕਾਬਲਾ ਕਾਹਮਾ ਤੇ ਉਸਮਾਨਪੁਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ | ਜਿਸ ਵਿੱਚੋਂ ਕਾਹਮਾ ਦੀ ਟੀਮ ਜੇਤੂ ਰਹੀ | ਇਸ ਮੌਕੇ ਬਾਬਾ ਦਲਜੀਤ ਸਿੰਘ ਗਹੂੰਣੀਆ, ਗੁਰਿੰਦਰ ਸਿੰਘ ਸਾਬਕਾ ਸਰਪੰਚ, ਹਰਕੰਵਲ ਕਰੀਹਾ, ਦਵਿੰਦਰ ਸਿੰਘ ਮਾਨ, ਕੁਲਵੀਰ ਸਿੰਘ ਮਾਨ, ਬਿਸ਼ੰਬਰ ਦਾਸ, ਰਾਮ ਲੁਭਾਇਆ, ਦੇਸ ਰਾਜ, ਡੈਨੀ, ਜਸਕਰਨ, ਜੋਤੀ ਤੇ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਖੂਨਦਾਨ ਕੈਂਪ ਅਗਲੀ ਖ਼ਬਰ ਔਰਤਾਂ ਲਈ 26 ਨੂੰ ਲਗਾਇਆ ਜਾਵੇਗਾ ਸਿਹਤ ਅਤੇ ਰੋਜ਼ਗਾਰ ਕੈਂਪ -ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
Ad Position 24