ਨਵਾਂਸ਼ਹਿਰ, 23 ਫਰਵਰੀ (ਹਰਮਿੰਦਰ ਸਿੰਘ ਪਿੰਟੂ) - ਸਥਾਨਕ ਬੀ.ਡੀ.ਸੀ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਗੁਰੂ ਰਵਿਦਾਸ ਨੌਜਵਾਨ ਸਭਾ ਕਾਹਮਾ ਵਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ | ਜਿਸ ਨੂੰ ਸਵ: ਮਨਮੋਹਨ ਕੌਰ ਦੀ ਬਰਸੀ ਮੌਕੇ ਉਨ੍ਹਾਂ ਦੇ ਹੋਣਹਾਰ ਸਪੁੱਤਰਾਂ ਹਰਪ੍ਰੀਤ ਸਿੰਘ ਤੇ ਮੈਨੇਜਰ ਮਨਮੀਤ ਸਿੰਘ ਅਤੇ ਡਾ: ਅਜੇ ਬੱਗਾ ਨੇ ਵਿੱਤੀ ਸਹਿਯੋਗ ਦਿੱਤਾ | ਕੈਂਪ ਦਾ ਉਦਘਾਟਨ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦੱਲ ਪੰਜਵਾਂ ਤਖ਼ਤ ਗੁਰਦੁਆਰਾ ਗੁਰੂ ਨਾਨਕ ਚਰਨ ਧੂੜ ਗੜ੍ਹਸ਼ੰਕਰ ਛਾਉਣੀ ਨਿਹੰਗ ਸਿੰਘਾਂ ਦੇ ਜਥੇ ਨੇ ਖੂਨਦਾਨ ਕਰਕੇ ਕੀਤਾ | ਸਵੇਰ ਤੋਂ ਦੇਰ ਸ਼ਾਮ ਤੱਕ ਚੱਲੇ ਕੈਂਪ ਵਿੱਚ 115 ਖੂਨਦਾਨੀਆਂ ਨੇ ਸਵੈ-ਇਛੁੱਕ ਤੌਰ 'ਤੇ ਖੂਨਦਾਨ ਕੀਤਾ | ਡਾ. ਅਜੇ ਬੱਗਾ ਦੀ ਤਕਨੀਕੀ ਅਗਵਾਈ ਵਿੱਚ ਰਾਜੀਵ ਭਾਰਦਵਾਜ, ਪਿ੍ਅੰਕਾ ਕੌਸ਼ਿਕ, ਦੀਪਕ ਸ਼ਰਮਾ, ਨੇਹਾ ਕੌਸ਼ਲ, ਸੁਖਬੀਰ ਪਾਬਲਾ, ਮੋਹਿਤ ਰਾਣਾ, ਸੌਰਵ ਭਾਰਤੀ ਤੇ ਮੰਦਨਾ ਕੁਮਾਰੀ ਨੇ ਤਕਨੀਕੀ ਯੋਗਦਾਨ ਪਾਇਆ | ਡਾਕਟਰ ਅਜੇ ਬੱਗਾ ਨੇ ਜਾਣਕਾਰੀ ਸਾਂਝੀ ਕੀਤੀ ਕਿ 18 ਸਾਲ ਤੋਂ 65 ਸਾਲ ਤੱਕ ਦੀ ਉਮਰ ਵਾਲੇ ਤੰਦਰੁਸਤ ਵਿਅਕਤੀ ਜਿਨ੍ਹਾਂ ਦਾ ਸਰੀਰਕ ਵਜਨ 45 ਕਿੱਲੋ ਤੋਂ ਵੱਧ ਹੋਵੇ, ਹੀਮੋਗਲੋਬਿਨ 12.5 ਫੀਸਦੀ ਹੋਵੇ, ਕੀਤੇ ਹੋਏ ਖੂਨਦਾਨ ਨੂੰ ਤਿੰਨ ਮਹੀਨੇ ਦਾ ਸਮਾਂ ਹੋ ਗਿਆ ਹੋਵੇ, ਕੋਈ ਕਰੌਨਿਕ ਬਿਮਾਰੀ ਨਾ ਹੋਵੇ ਉਹ ਡਾਕਟਰੀ ਪ੍ਰਵਾਨਗੀ ਨਾਲ ਖੂਨਦਾਨ ਕਰ ਸਕਦੇ ਹਨ | ਬੀ.ਡੀ.ਸੀ ਤੋਂ ਦਿਨ ਰਾਤ ਨਿਰਵਿਘਨ ਸੇਵਾ ਛੁੱਟੀਆਂ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿੰਦੀ ਹੈ | ਕੈਂਪ ਵਿੱਚ ਪ੍ਰਧਾਨ ਐਸ.ਕੇ. ਸਰੀਨ, ਸਕੱਤਰ ਜੇ.ਐਸ.ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਸੁਰਿੰਦਰ ਕੌਰ ਤੂਰ, ਡਾ. ਅਜੇ ਬੱਗਾ, ਯੁਵਰਾਜ ਕਾਲ੍ਹੀਆ, ਮੈਨੇਜਰ ਮਨਮੀਤ ਸਿੰਘ, ਡਾ. ਨਿੱਕੀਤਾ ਪੁਰੀ, ਮੋਟੀਵੇਟਰ ਮੁਕੇਸ਼ ਕਾਹਮਾ, ਗੌਰਵ ਸਲੋਹ, ਭੁਪਿੰਦਰ ਰਾਣਾ, ਰਾਜ ਛੋਕਰ, ਮੈਡਮ ਰਜਨੀ, ਵਾਸਦੇਵ ਪ੍ਰਦੇਸੀ, ਦੇਸ ਰਾਜ ਬਾਲੀ, ਜਸਵਿੰਦਰ ਸਿੰਘ ਕਾਹਮਾ, ਮੱਖਣ ਸਿੰਘ ਘੱਕੇਵਾਲ੍ਹ, ਕਪਿੱਲ ਕਿ੍ਪਾਲ, ਰਾਕੇਸ਼ ਰਾਜਪੂਤ, ਹਿਤੇਸ਼ ਅਰੋੜਾ, ਕੁਲਵਿੰਦਰ ਕਾਹਮਾ, ਮਲਕੀਅਤ ਸੜੋਆ ਹਾਜ਼ਰ ਸਨ |