ਨਵਾਂਸ਼ਹਿਰ, 23 ਫਰਵਰੀ (ਜਸਬੀਰ ਸਿੰਘ ਨੂਰਪੁਰ) - ਸੈਰ ਕਮੇਟੀ ਨਵਾਂਸ਼ਹਿਰ ਦੇ ਪ੍ਰਧਾਨ ਚਿੰਟੂ ਅਰੋੜਾ ਦੀ ਅਗਵਾਈ ਵਿੱਚ ਸੈਰ ਕਮੇਟੀ ਨਵਾਂਸ਼ਹਿਰ ਵਲੋਂ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਪ੍ਰਧਾਨ ਅਜੇ ਮਹਿਰਾ ਅਤੇ ਸਮੂਹ ਖਿਡਾਰੀਆਂ ਵਲੋਂ ਬਰਨਾਲਾ ਕਲਾਂ ਦੇ ਫੁੱਟਬਾਲ ਟੂਰਨਾਮੈਂਟ 'ਤੇ 40+ ਦੇ ਮੈਚ ਵਿੱਚ ਵਧੀਆ ਪ੍ਰਦਰਸ਼ਨ ਕਰਨ 'ਤੇ ਕੱਪਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਚੇਅਰਮੈਨ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਦੇ ਪਿ੍ੰਸੀਪਲ ਡਾਕਟਰ ਪੁਨੀਤ ਅਨੇਜਾ ਦੇ ਸਹਿਯੋਗ ਨਾਲ ਆਰ. ਕੇ. ਆਰੀਆ ਕਾਲਜ ਦੀ ਗਰਾਉਂਡ ਵਿੱਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਰੋਜ਼ਾਨਾ ਪ੍ਰੈਕਟਸ ਕਰਦੀ ਹੈ ਤੇ ਉਹਨਾਂ ਵਲੋਂ 40+ ਮੈਚ ਵੀ ਖੇਡੇ ਜਾਂਦੇ ਹਨ ਤੇ ਉਹਨਾਂ ਦਾ ਮੈਚ ਬਰਨਾਲਾ ਕਲਾਂ ਦੇ ਫੁੱਟਬਾਲ ਟੂਰਨਾਮੈਂਟ ਵਿੱਚ ਕਰਵਾਇਆ ਗਿਆ | ਤਰਸੇਮ ਲਾਲ ਵਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਬਰਨਾਲਾ ਕਲਾਂ ਵਲੋਂ ਸ: ਹਰਜਿੰਦਰ ਸਿੰਘ ਅਤੇ ਸ: ਬਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਅਤੇ ਇਸ ਟੂਰਨਾਮੈਂਟ ਦੇ ਆਖ਼ਰੀ ਦਿਨ 'ਤੇ ਫਾਈਨਲ ਮੈਚ ਤੋਂ ਪਹਿਲਾਂ ਇੱਕ ਸ਼ੋਅ ਮੈਚ ਔੜ ਬਲਾਕ ਫੁੱਟਬਾਲ ਕਲੱਬ ਅਤੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਵਿਚਕਾਰ ਕਰਵਾਇਆ ਗਿਆ | ਇਹ ਮੈਚ ਭਾਵੇਂ ਬਰਾਬਰ ਰਿਹਾ ਪਰ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਵਲੋਂ ਬਹੁਤ ਹੀ ਵਧੀਆ ਪ੍ਰਦਰਸਣ ਕੀਤਾ ਗਿਆ | ਬਰਨਾਲਾ ਕਲਾਂ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਜਿੱਥੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਨੂੰ ਇੱਕ ਯਾਦਗਾਰੀ ਟਰਾਫੀ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਉੱਥੇ ਸੈਰ ਕਮੇਟੀ ਨਵਾਂਸ਼ਹਿਰ ਵਲੋਂ ਵੀ ਆਰ. ਕੇ. ਆਰੀਆਂ ਕਾਲਜ ਨਵਾਂਸ਼ਹਿਰ ਦੀ ਗਰਾਉਂਡ ਵਿੱਚ ਸਾਰੇ ਖਿਡਾਰੀਆਂ ਨੂੰ ਕੱਪਾਂ ਨਾਲ਼ ਸਨਮਾਨਿਤ ਕੀਤਾ ਗਿਆ | ਪ੍ਰਧਾਨ ਅਜੇ ਮਹਿਰਾ ਅਤੇ ਤਰਸੇਮ ਲਾਲ ਵਲੋਂ ਸੈਰ ਕਮੇਟੀ ਨਵਾਂਸ਼ਹਿਰ ਅਤੇ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਬਰਨਾਲਾ ਕਲਾਂ ਅਤੇ ਸੈਰ ਕਮੇਟੀ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੈਰ ਕਮੇਟੀ ਨਵਾਂਸ਼ਹਿਰ ਦੇ ਪ੍ਰਧਾਨ ਚਿੰਟੂ ਅਰੋੜਾ, ਮਦਨ ਲਾਲ ਗਾਬਾ, ਵਿਜੇ ਜਾਗੜਾ ਨੇਮ ਕੁਮਾਰ ਜੈਨ, ਪ੍ਰਦੀਪ ਮਹਿਰਾ, ਪ੍ਰਦੀਪ ਧੀਰ, ਬਲਵੀਰ ਸਿੰਘ, ਸੁਰਜੀਤ ਸਿੰਘ, ਅਮਨਦੀਪ ਸਿੰਘ, ਕੁਲਜਿੰਦਰ ਸਿੰਘ, ਰਜਿੰਦਰ ਸਿੰਘ, ਗੁਰਕੀਰਤ ਸਿੰਘ, ਜਸਵਿੰਦਰ ਸਿੰਘ, ਗੁਰਮੁੱਖ ਸਿੰਘ, ਹਰਵਿੰਦਰ ਸਿੰਘ, ਜਸਪਾਲ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਰੋਮੀ, ਹਰਮਨਜੀਤ ਸਿੰਘ, ਭੱਜਾ, ਸੁੱਖ, ਦੀਪਾਂ, ਨਬੀ, ਗੈਰੀ, ਤੰਨੂ, ਸ਼ਨੀ, ਹਰੀਸ਼, ਨਭੀ ਲੁੱਕਾ, ਲੱਖਾਂ ਰੋਹੀਤ, ਜੋਤੀ ਧਮਾਈ, ਹੰਗੜੀ ਸਮੁੰਦੜਾ, ਨੀਸੂ, ਅਕਾਸ਼, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |