ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਮਾਮਲੇ ਦਰਜ- ਕਥਿਤ ਦੋਸ਼ੀ ਕਾਬੂ
ਅਜੀਤ ਡੈਸਕ
24-02-2026
ਨਵਾਂਸ਼ਹਿਰ, 23 ਫਰਵਰੀ (ਜਸਬੀਰ ਸਿੰਘ ਨੂਰਪੁਰ) - ਜਸ਼ਨਦੀਪ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਖਟਕੜ ਕਲਾਂ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੋਸ਼ ਲਾਇਆ ਕਿ ਅਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਹੀਰ ਮਾਰਕੀਟ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਦੁਕਾਨਾਂ ਦਿਖਾ ਕੇ ਬਿਆਨਾ ਬਾ-ਹੱਦ ਰਕਬਾ ਬਰਨਾਲਾ ਕਲਾਂ ਪਲਾਟ 20 ਮਰਲੇ ਦਾ ਕਰਕੇ, ਆਪਣੀ ਪਤਨੀ ਦੇ ਨਾਮ ਵਾਲੀ ਜਗ੍ਹਾ ਦਾ ਬਿਆਨਾ ਆਪ ਕਰਕੇ ਅਤੇ ਉਸ ਨਾਲ ਬਿਆਨਾ ਹੋਣ ਤੋਂ ਬਾਅਦ ਉਕਤ ਪਲਾਟ ਕਿਸੇ ਹੋਰ ਨੂੰ ਵੇਚ ਕੇ ਉਸ ਨਾਲ ਸੋਚੀ ਸਮਝੀ ਸਾਜਿਸ਼ ਤਹਿਤ ਧੋਖਾਧੜੀ ਕੀਤੀ ਅਤੇ ਉਸਦੀ ਰਕਮ 13 ਲੱਖ ਰੁਪਏ ਦੀ ਧੋਖਾਧੜੀ ਕੀਤੀ | ਪੁਲਿਸ ਨੇ ਅਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਹੀਰ ਮਾਰਕੀਟ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖਿਲਾਫ ਮਾਮਲਾ ਦਰਜ ਕੀਤਾ |
4 ਗ੍ਰਾਮ ਹੈਰੋਇਨ ਬ੍ਰਾਮਦ
ਨਵਾਂਸ਼ਹਿਰ - ਥਾਣਾ ਮੁਖੀ ਕੇਵਲ ਕਿ੍ਸ਼ਨ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਲੰਗੜੋਆ ਬਾਈਪਾਸ ਤੋਂ ਹੁੰਦੇ ਹੋਏ ਮਹਿੰਦੀਪੁਰ ਪੁੱਲ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਮਹਿੰਦੀਪੁਰ ਮੜੀਆਂ ਪੁੱਜੀ ਤਾਂ ਇੱਕ ਨੌਜਵਾਨ ਪੈਦਲ ਆਉਦਾ ਦਿਖਾਈ ਦਿੱਤਾ | ਜਿਸ ਨੇ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਆਪਣੇ ਹੱਥ ਨਾਲ ਕੱਢ ਕੇ ਘਾਹ ਫੂਸ 'ਤੇ ਸੁੱਟ ਦਿੱਤੀ | ਜਿਸਨੇ ਆਪਣਾ ਨਾਮ ਬਿੱਲਾ ਪੁੱਤਰ ਮੂਸਾ ਵਾਸੀ ਪਿੰਡ ਮੋਰਾਂਵਾਲੀ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ | ਜਿਸ ਵੱਲੋਂ ਸੁੱਟੀ ਹੋਈ ਪਾਰਦਰਸ਼ੀ ਮੋਮੀ ਲਿਫਾਫੀ ਪਾਸ ਪੁੱਜ ਕੇ ਪਾਰਦਰਸ਼ੀ ਮੋਮੀ ਲਿਫਾਫੀ ਨੂੰ ਚੁੱਕ ਕੇ ਚੈੱਕ ਕੀਤਾ ਉਸ ਵਿਚੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ |
120 ਗ੍ਰਾਮ ਹੈਰੋਇਨ ਬਰਾਮਦ
ਨਵਾਂਸ਼ਹਿਰ - ਐਸ.ਆਈ ਪ੍ਰਗਟ ਸਿੰਘ ਅਨੁਸਾਰ ਉਹ ਸੀ. ਆਈ. ਏ. ਸਟਾਫ ਤੋਂ ਮੰਜੀ ਸਾਹਿਬ ਗੁਰਦੁਆਰਾ ਸਿਟੀ ਨਵਾਂਸ਼ਹਿਰ, ਮੁਹੱਲਾ ਗੁਰੂ ਤੇਗ ਬਹਾਦਰ ਹੁੰਦੇ ਹੋਏ ਗੁਜਰਪੁਰ ਸਾਈਡ ਨੂੰ ਜਾ ਰਹੇ ਸੀ, ਜਦੋਂ ਪੁਲਿਸ ਪਾਰਟੀ ਦੀ ਗੱਡੀ ਰੇਲਵੇ ਕਰਾਸਿੰਗ ਓਵਰ ਪੁੱਜੀ ਤਾਂ ਸਾਹਮਣੇ ਪਿੰਡ ਗੁਜਰਪੁਰ ਸਾਈਡ ਤੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੇ ਇੱਕ ਕਾਲੇ ਰੰਗ ਦਾ ਲਿਫਾਫਾ ਸੜਕ ਕਿਨਾਰੇ 'ਤੇ ਸੁੱਟ ਦਿੱਤਾ | ਉਸ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਠਰੂ ਥਾਣਾ ਸਿਟੀ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਦੱਸਿਆ ਜਿਸ ਵੱਲੋਂ ਸੁੱਟੇ ਹੋਏ ਕਾਲੇ ਰੰਗ ਦੇ ਲਿਫਾਫੇ ਨੂੰ ਚੈਕ ਕਰਨ 'ਤੇ ਉਸ ਵਿਚੋਂ ਇਕ ਪਾਰਦਰਸ਼ੀ ਲਿਫਾਫੇ ਵਿਚ ਲਪੇਟੀ ਹੋਈ 120 ਗ੍ਰਾਮ ਹੈਰੋਇਨ ਬ੍ਰਾਮਦ ਹੋਈ |
ਹੈਰੋਇਨ ਸਮੇਤ ਕਾਬੂ
ਨਵਾਂਸ਼ਹਿਰ - ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਅਨੁਸਾਰ ਉਹ ਸਮੇਤ ਪੁਲਿਸ ਪਾਰਟੀ ਛੋਕਰਾਂ ਤੋਂ ਪਿੰਡ ਸਹਿਬਾਜਪੁਰ ਹੈੱਡ ਪੁਲ ਵੱਲ ਨੂੰ ਆ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਸਹਿਬਾਜਪੁਰ ਹੈੱਡ ਪੁਲ ਨਹਿਰ ਲਾਗੇ ਪੁੱਜੀ ਤਾਂ ਇੱਕ ਨੌਜਵਾਨ ਸਾਹਮਣੇ ਤੋਂ ਆਉਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਯਕਦਮ ਘਬਰਾ ਕੇ ਆਪਣੇ ਪਹਿਨੇ ਹੋਏ ਲੋਅਰ ਪਜਾਮਾ ਦੀ ਜੇਬ ਵਿਚੋਂ ਕੋਈ ਚੀਜ ਕੱਢ ਕੇ ਥੱਲੇ ਜਮੀਨ ਵੱਲ ਸੁੱਟੀ ਤੇ ਪਿੱਛੇ ਨੂੰ ਮੁੜਨ ਲੱਗਾ | ਜਿਸ ਨੇ ਆਪਣਾ ਨਾਮ ਦੀਪਕ ਉਰਫ਼ ਮੰਗੋ ਪੁੱਤਰ ਮਨੋਹਰ ਲਾਲ ਵਾਸੀ ਮਹੁੱਲਾ ਖੋਸਲਾ ਰਾਹੋਂ ਥਾਣਾ ਰਾਹੋਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਉਸ ਪਾਸੋਂ 3.10 ਗ੍ਰਾਮ ਹੈਰੋਇਨ ਬਰਾਮਦ ਹੋਈ |