ਬੰਗਾ, 23 ਫਰਵਰੀ (ਕੁਲਦੀਪ ਸਿੰਘ ਪਾਬਲਾ)-ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਸੁੱਜੋਂ ਵਿਖੇ ਸਵ: ਸਰਦਾਰ ਤਰਲੋਕ ਸਿੰਘ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਸਪੁੱਤਰ ਸਰਦਾਰ ਗੁਰਮੇਲ ਸਿੰਘ ਸੁੱਜੋਂ ਅਤੇ ਸਰਦਾਰ ਬਲਵੀਰ ਸਿੰਘ ਪੱਲੀ-ਝਿੱਕੀ ਯੂ.ਐਸ.ਏ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪਰੇਸ਼ਨ ਕੈਂਪ ਗਾਇਆ ਗਿਆ | ਇਸ ਕੈਂਪ ਵਿੱਚ ਐਸ. ਪੀ ਅੱਖਾਂ ਦਾ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਰੋਡ ਗੜ੍ਹਸ਼ੰਕਰ ਵਾਲਿਆਂ ਦੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਇਸ ਕੈਂਪ ਵਿੱਚ ਕਰੀਬ 380 ਮਰੀਜ਼ਾਂ ਦੀ ਜਾਂਚ ਕੀਤੀ ਗਈ | ਜਿਨ੍ਹਾਂ ਵਿੱਚੋਂ 33 ਮਰੀਜ਼ਾਂ ਦੇ ਮੁਫ਼ਤ ਆਪਰੇਸ਼ਨ ਗੜ੍ਹਸ਼ੰਕਰ ਵਿਖੇ ਕੀਤੇ ਗਏ ਅਤੇ 50 ਮਰੀਜ਼ਾਂ ਦੀਆਂ ਅੱਖਾਂ ਦੀ ਸਫਾਈ ਕੀਤੀ ਗਈ | ਇਸ ਦੌਰਾਨ ਬਾਕੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ | ਇਸ ਦੌਰਾਨ ਮਰੀਜ਼ਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਗੁ: ਰਾਜਾ ਸਾਹਿਬ ਸੁੱਜੋਂ ਦੇ ਸਮੂਹ ਕਮੇਟੀ ਮੈਂਬਰ, ਸਾਬਕਾ ਸਰਪੰਚ ਤਰਨਜੀਤ ਸਿੰਘ, ਸਰਪੰਚ ਅੰਮਿ੍ਤਪਾਲ ਕੌਰ, ਜਥੇਦਾਰ ਕੁਲਵਿੰਦਰ ਸਿੰਘ ਪੱਲੀ ਝਿੱਕੀ, ਸਰਬਜੀਤ ਸਿੰਘ ਸੁੱਖਾ, ਪਰਮਜੀਤ ਸਿੰਘ, ਜੋਗਾ ਸਿੰਘ ਨੰਬਰਦਾਰ, ਸੁਖਬੀਰ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਹਰਪਾਲ ਸਿੰਘ ਸੁੱਖਾ, ਰੇਸ਼ਮ ਸਿੰਘ ਬੈਰਾਗੀ, ਚਰਨ ਸਿੰਘ ਸੁੱਖਾ, ਕੇਵਲ ਸਿੰਘ ਚੋਹੜ, ਬਲਵੀਰ ਸਿੰਘ ਚੋਹੜ, ਰੇਸ਼ਮ ਸਿੰਘ ਵਡਵਾਲ, ਬਾਬਾ ਸਾਧੂ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣ ਤੇ ਸੇਵਾਦਾਰ ਆਦਿ ਹਾਜ਼ਰ ਸਨ |