ਨਵਾਂਸ਼ਹਿਰ, 24 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਨਵਾਂਸ਼ਹਿਰ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਅਤੇ ਸਰਪ੍ਰਸਤ ਪਾਲ ਸਿੰਘ ਬੰਗਾ ਦੀ ਪ੍ਰਧਾਨਗੀ ਹੇਠ ਡਾਇਮੰਡ ਹੋਟਲ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਨੂੰ ਆਰੰਭ ਕਰਦਿਆਂ ਖਜ਼ਾਨਚੀ ਕਲੱਬ ਦੇ ਸੈਕਟਰੀ ਰਜਿੰਦਰ ਸਿੰਘ ਸੈਦਪੁਰੀ ਨੇ ਦੱਸਿਆ ਕਿ ਕਲੱਬ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਨਵੇਂ ਮੈਂਬਰ ਕਲੱਬ ਨਾਲ ਜੁੜ ਰਹੇ ਹਨ | ਜਿਸ ਤਹਿਤ ਦਲਜੀਤ ਸਿੰਘ ਨੌਰਾ ਅਤੇ ਬਲਜੀਤ ਸਿੰਘ ਨੌਰਾ ਕਲੱਬ ਦੇ ਮੈਂਬਰ ਬਣੇ | ਜਿਨ੍ਹਾਂ ਨੂੰ ਪਿੰਨਾ ਲਗਾ ਕੇ ਸਮੂਹ ਮੈਂਬਰਾਂ ਨੇ ਜੀ ਆਇਆਂ ਆਖਿਆ | ਬਲਵੀਰ ਸਿੰਘ ਪੂੰਨੀ ਨੇ ਦੱਸਿਆ ਕਿ ਕਲੱਬ ਵੱਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ | ਜਿਸ ਦੇ ਚੱਲਦਿਆਂ ਮੈਂਬਰ ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ ਨਾਲ ਜੁੜ ਰਹੇ ਹਨ | ਇਸ ਮੌਕੇ ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ, ਸੈਕਟਰੀ ਰਜਿੰਦਰ ਸਿੰਘ ਸੈਦਪੁਰੀ, ਬਲਵੀਰ ਸਿੰਘ ਪੂਨੀ, ਤਰਲੋਚਨ ਸਿੰਘ ਐਕਸਾਈਡ ਬੈਟਰੀ, ਅਵਤਾਰ ਸਿੰਘ ਯੂ.ਐਸ.ਏ, ਕੁਲਵੰਤ ਸਿੰਘ ਸੈਣੀ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਪੰਮਾ, ਵਰਿੰਦਰ ਸਿੰਘ ਦੁਆਬਾ ਟਾਇਰ, ਬਲਵੰਤ ਸਿੰਘ ਲਾਦੀਆਂ, ਹਰਦੀਪ ਕੁਮਾਰ ਹਨੀ, ਕੁਲਵਿੰਦਰ ਸਿੰਘ ਚੱਗਰ, ਹਰਦੀਪ ਸਿੰਘ ਦੀਪਾ ਡਾਇਮੰਡ ਹੋਟਲ, ਇਕਬਾਲ ਸਿੰਘ, ਭੁਵਨੇਸ਼ ਖੰਰਬਦਾ ਬਾਵਾ, ਬਲਵਿੰਦਰ ਸਿੰਘ ਭੰਗਲ, ਕੁਲਦੀਪ ਸਿੰਘ ਸੈਹਬੀ, ਪਵਨ ਕੁਮਾਰ ਪੰਮਾ ਆਦਿ ਹਾਜ਼ਰ ਸਨ |