ਬੰਗਾ, 24 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਨਵਾਂਸ਼ਹਿਰ ਬਾਡੀ ਬਿਲਡਿੰਗ ਐਸੋਸੀਏਸ਼ਨ ਅਤੇ ਜੀ ਸਟਾਰ ਜਿੰਮ ਬੰਗਾ ਵਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ 29ਵੀਂ ਸੀਨੀਅਰ ਮਿਸਟਰ ਨਵਾਂਸ਼ਹਿਰ, ਜੀ.ਸਟਾਰ ਓਪਨ ਕਲਾਸਿਕ ਮਿਸਟਰ ਪੰਜਾਬ, ਮਾਸਟਰ ਕੈਟਾਗਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ | ਜੀ. ਸਟਾਰ ਜਿੰਮ ਦੇ ਐਮ.ਡੀ ਗੁਰਿੰਦਰਜੀਤ ਸਿੰਘ ਬਾਂਸਲ ਦੀ ਅਗਵਾਈ ਹੇਠ ਕਰਵਾਈ ਗਈ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਅਤੇ ਪਦਮ ਸ਼੍ਰੀ ਪ੍ਰੇਮ ਚੰਦ ਡੋਗਰਾ ਵਲੋਂ ਕੀਤਾ ਗਿਆ | ਇਸ ਮੌਕੇ ਮਿਸਟਰ ਪੰਜਾਬ ਦਾ ਖਿਤਾਬ ਟੋਨੀ ਨੇ ਜਿੱਤਿਆ ਅਤੇ 51 ਹਜ਼ਾਰ ਰੁਪਏ ਦਾ ਨਕਦ ਇਨਾਮ ਹਾਸਿਲ ਕੀਤਾ | ਦੂਜੇ ਅਤੇ ਤੀਜੇ ਸਥਾਨ 'ਤੇ ਕ੍ਰਮਵਾਰ ਵਨੀਤ ਸ਼ਰਮਾ ਅਤੇ ਬੰਟੀ ਕੁਮਾਰ ਨੇ 11 ਹਜ਼ਾਰ ਅਤੇ 51 ਸੌ ਰੁਪਏ ਦਾ ਨਕਦ ਇਨਾਮ ਜਿੱਤਿਆ | ਮਾਸਟਰ ਕੈਟਾਗਰੀ ਵਿੱਚ ਅਜੇ ਜੈਨ ਵਲੋਂ ਪਹਿਲਾ ਅਤੇ ਮੈਨਸ ਫਜੀਕ ਵਿੱਚ ਪਹਿਲਾ ਸਥਾਨ ਵਿਜੇ ਕੁਮਾਰ ਨੇ ਹਾਸਿਲ ਕੀਤਾ | ਇਸੇ ਤਰ੍ਹਾਂ ਸਚਿਨ ਰਾਏ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰ ਆਲ ਮਿਸਟਰ ਨਵਾਂਸ਼ਹਿਰ ਦਾ ਖਿਤਾਬ ਪ੍ਰਾਪਤ ਕੀਤਾ | ਉੱਘੇ ਸਮਾਜ ਸੇਵੀ ਅਵਤਾਰ ਸਿੰਘ ਬੋਲਾ ਅਤੇ ਹੋਰ ਐਨ.ਆਰ.ਆਈ ਵੀਰਾਂ ਵੱਲੋਂ ਚੈਂਪੀਅਨਸ਼ਿਪ ਵਿੱਚ ਪੂਰਾ ਸਹਿਯੋਗ ਦਿੱਤਾ | ਇਸ ਮੌਕੇ ਸਤਨਾਮ ਸਿੰਘ ਐਸ.ਐਚ.ਓ ਥਾਣਾ ਸਿਟੀ ਬੰਗਾ, ਪਿ੍ੰਸੀਪਲ ਡਾ: ਤਰਸੇਮ ਸਿੰਘ ਭਿੰਡਰ, ਜਸਵਿੰਦਰ ਸਿੰਘ ਮਾਨ, ਹਿੰਮਤ ਤੇਜਪਾਲ, ਜਤਿੰਦਰ ਸਿੰਘ ਮਾਨ, ਅਮਰਜੀਤ ਖਟਕੜ, ਜੀਤ ਸਿੰਘ ਭਾਟੀਆ, ਲੈਕਚਰਾਰ ਅੰਮਿ੍ਤਪਾਲ ਸਿੰਘ, ਬਲਬੀਰ ਸਿੰਘ ਝਿੱਕਾ, ਕਮਲਵੀਰ ਸਿੰਘ, ਹਰਭਜਨ ਸਿੰਘ, ਪ੍ਰੋ. ਪਰਗਣ ਸਿੰਘ ਅਟਵਾਲ, ਗੁਰਦੀਪ ਸਿੰਘ ਅਟਵਾਲ, ਗੁਰਿੰਦਰ ਸਿੰਘ ਅਟਵਾਲ, ਮੋਨੂੰ ਸਭਰਵਾਲ, ਨਵਨੀਤ ਸਿੰਘ, ਪਵਿੱਤਰ ਸਿੰਘ ਭੋਗਲ, ਗੁਰਿੰਦਰ ਸਿੰਘ ਲਾਇਲ, ਪਵਨ ਕੁਮਾਰ, ਸੁਖਦੇਵ ਸਿੰਘ ਸੋਢੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ |