ਘੁੰਮਣਾਂ, 24 ਫਰਵਰੀ (ਮਹਿੰਦਰ ਪਾਲ ਸਿੰਘ)-ਅਸੀਂ ਕਾਂਗਰਸ ਪਾਰਟੀ 'ਚ ਰਹਿ ਕੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਬਲਾਕ ਸੰਮਤੀ ਅਤੇ ਦੋ ਵਾਰੀ ਜ਼ਿਲ੍ਹਾ ਪ੍ਰੀਸ਼ਦ ਲੋਕਾਂ ਦੇ ਸਹਿਯੋਗ ਨਾਲ ਜਿੱਤ ਚੁੱਕੇ ਹਾਂ | ਇਸ ਵਾਰ ਵੀ ਇਸ ਹਲਕੇ 'ਚੋਂ ਕਾਂਗਰਸੀ ਵਰਕਰਾਂ ਤੇ ਹੋਰ ਪ੍ਰੇਮੀਆਂ ਦਾ ਸਾਥ ਮਿਲਿਆ ਹੈ | ਇਹ ਵਿਚਾਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਿਮਲਾ ਦੇਵੀ ਸਰਪੰਚ ਮਾਂਗਟ ਦੇ ਪਤੀ ਕਮਲਜੀਤ ਬੰਗਾ ਕਾਂਗਰਸੀ ਆਗੂ ਨੇ ਪ੍ਰਗਟ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਇਸ ਸਰਕਾਰ ਤੋਂ ਮਨ ਅੱਕ ਚੁੱਕਾ ਹੈ | ਸੜਕਾਂ ਦਾ ਮਾੜਾ ਹਾਲ, ਹਰ ਰੋਜ਼ ਗੋਲੀਬਾਰੀ ਨਾਲ ਮੌਤਾਂ, ਕਿਸਾਨਾਂ ਦੀਆਂ ਫਸਲਾਂ ਮੰਡੀਆਂ 'ਚ ਰੁਲਦੀਆਂ, ਲੋਕਾਂ ਨੂੰ ਕੋਈ ਰਾਹਤ ਨਹੀਂ, ਸਰਕਾਰ ਦਾ ਆਪਣਾ ਕੋਈ ਤਾਲਮੇਲ ਨਹੀਂ | ਪੰਜਾਬ ਦੇ ਲੋਕ ਸਹੂਲਤਾਂ ਨੂੰ ਤਰਸ ਰਹੇ ਹਨ | ਲੋਕਾਂ ਦਾ ਜੀਵਨ ਅਸਥ ਵਿਅਸਥ ਹੈ |