ਬੰਗਾ, 24 ਫਰਵਰੀ (ਕੁਲਦੀਪ ਸਿੰਘ ਪਾਬਲਾ)-ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਟਰੱਸਟ ਪੱਟੀ ਮਸੰਦਾਂ ਬੰਗਾ ਵਿਖੇ ਐਨ.ਆਰ.ਆਈ ਦਾਨੀ ਸੱਜਣ ਸਨਦੀਸ਼ ਸਿੰਘ ਮਾਨ ਪੁੱਤਰ ਸਵਰਗੀ ਤਾਰੂ ਸਿੰਘ ਮਾਨ ਯੂ.ਐਸ.ਏ ਨਿਵਾਸੀ ਨੇ ਮਿਸ਼ਨ ਹਸਪਤਾਲ ਨੂੰ 1 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ | ਇਹ ਰਾਸ਼ੀ ਦਾਨੀ ਸੱਜਣਾਂ ਵਲੋਂ ਹਰ ਸਾਲ ਦਿੱਤੀ ਜਾਂਦੀ ਹੈ | ਇਹ ਰਾਸ਼ੀ ਜਸਪ੍ਰੀਤ ਸਿੰਘ ਮਾਨ ਯੂ.ਐਸ.ਏ ਨਿਵਾਸੀ ਦੁਆਰਾ ਹਸਪਤਾਲ ਨੂੰ ਭੇਜੀ ਗਈ ਹੈ ਅਤੇ ਇਸ ਹਸਪਤਾਲ ਦੇ ਵਿਭਾਗ ਵਿੱਚ ਚੱਲ ਰਹੀਆਂ ਸੇਵਾਵਾਂ ਦੀ ਪ੍ਰਸੰਸਾ ਵੀ ਕੀਤੀ ਗਈ | ਇਸ ਦੌਰਾਨ ਟਰੱਸਟ ਦੇ ਮੈਂਬਰਾਂ ਵੱਲੋਂ ਦਾਨੀਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਟਰੱਸਟ ਦੇ ਪ੍ਰਧਾਨ ਅਮਰੀਕ ਸਿੰਘ ਮਾਨ, ਡਾਕਟਰ ਸਤਵੰਤ ਸਿੰਘ ਪਾਬਲਾ, ਡਾਕਟਰ ਰੀਆ, ਡਾਕਟਰ ਨਵਨੀਤ ਕੰਵਲ, ਡਾਕਟਰ ਮਨਜਿੰਦਰ ਕੌਰ, ਰਾਧਾ ਰਾਣੀ, ਹਰਜੀਤ ਕੌਰ, ਧਰਮਿੰਦਰ ਕੌਰ, ਰਮਿਤ ਸ਼ਰਮਾ, ਦਲਵਿੰਦਰ ਸਿੰਘ ਢਿੱਲੋਂ ਅਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |