10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਮੁੰਨਾ ਤੋਂ ਜੱਸੋਮਜਾਰਾ ਸੜਕ ਬਣਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 25-02-2026
ਘੁੰਮਣਾਂ, 24 ਫਰਵਰੀ (ਮਹਿੰਦਰ ਪਾਲ ਸਿੰਘ)-ਪੰਜਾਬ ਦੇ ਪੇਂਡੂ ਲੋਕਾਂ ਦਾ ਸੜਕਾਂ ਹੀ ਸਰਮਾਇਆ ਹੁੰਦੀਆਂ ਹਨ ਜਿੱਥੋਂ ਦੀ ਲੰਘ ਕੇ ਸ਼ਹਿਰਾਂ 'ਚ ਕੰਮਾਂ-ਕਾਰਾਂ 'ਤੇ ਮਜ਼ਦੂਰਾਂ ਨੇ ਜਾਣਾ ਹੁੰਦਾ | ਕਿਸਾਨਾਂ ਨੇ ਫ਼ਸਲ ਦੀ ਢੋਅ-ਢੋਆਈ ਮੰਡੀਕਰਨ ਲਈ ਸੜਕਾਂ ਤੋਂ ਗੁਜਰਨਾ ਹੁੰਦਾ | ਪਰ ਜੇਕਰ ਸੜਕਾਂ 'ਤੇ ਡੂੰਘੇ-ਡੂੰਘੇ ਟੋਏ ਪਏ ਹੋਣ ਜਾਂ ਮਸ਼ੀਨਰੀ ਹੋਣ ਦੇ ਬਾਵਜੂਦ ਵੀ ਲੰਘਣਾ ਔਖਾ ਹੁੰਦਾ | ਮਸ਼ੀਨਰੀ ਦਾ ਨੁਕਸਾਨ ਹੁੰਦਾ, ਤੇਲ ਖਰਚਾ ਵਧਦਾ ਤੇ ਸਮਾਂ ਖਰਾਬ ਹੁੰਦਾ | ਇਹ ਵਿਚਾਰ ਪਿੰਡ ਮੁੰਨਾ ਤੋਂ ਜੱਸੋਮਜਾਰਾ ਗੁਜ਼ਰਦੇ ਹੋਏ ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ ਯੂ. ਕੇ ਤੇ ਪਿੰਡ ਵਾਸੀਆਂ ਨੇ ਦੁੱਖੀ ਮਨ ਨਾਲ ਪ੍ਰਗਟ ਕਰਦਿਆਂ ਪੱਤਰਕਾਰਾਂ ਨਾਲ ਸਾਂਝੇ ਕੀਤੇ | ਬਲਵਿੰਦਰ ਸਿੰਘ ਨੇ ਦੱਸਿਆ ਕਿ ਅਸੀ ਆਪਣੀ ਜਨਮ ਭੂਮੀ ਨਾਲ ਪਿਆਰ ਕਰਕੇ ਪੰਜਾਬ 'ਚ ਘੁੰਮਣ ਆਉਦੇ ਹਾਂ ਪਰ ਪਿੰਡਾਂ ਦੀਆਂ ਸੜਕਾਂ ਦਾ ਬਹੁਤ ਮਾੜਾ ਹਾਲ ਹੈ | ਹਰ ਰੋਜ਼ ਸੜਕ ਦੁਰਘਟਨਾਵਾਂ ਵਾਪਰਦੀਆਂ ਹਨ | ਅਸੀਂ ਇੱਥੇ ਗੱਡੀ ਚਲਾਉਣ ਤੋਂ ਵੀ ਡਰਦੇ ਹਾਂ | ਸੜਕਾਂ ਟੁੱਟੀਆਂ ਹੋਣ ਕਰਕੇ ਪਿੰਡਾਂ ਦੇ ਵਿਕਾਸ ਦੀ ਫੂਕ ਨਿਕਲੀ ਪਈ ਹੈ | ਸਰਕਾਰ ਸੜਕਾਂ ਬਣਾਉਣ ਵੱਲ ਧਿਆਨ ਦੇਵੇ | ਇਸ ਮੌਕੇ ਸਰਪੰਚ ਪਰਮਜੀਤ ਕੌਰ, ਬਲਵਿੰਦਰ ਸਿੰਘ ਯੂ.ਕੇ, ਦੀਦਾਰ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਰਛਪਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਧਵਾਂ ਦੇ ਗੁਰੂ ਹਰਿ ਰਾਇ ਖੇਡ ਮੇਲੇ 'ਚ ਲੜਕੀਆਂ ਦਾ ਰੱਸਾਕਸ਼ੀ ਦਾ ਸ਼ੋਅ ਮੈਚ ਕਰਵਾਇਆ ਅਗਲੀ ਖ਼ਬਰ ਮਿਸ਼ਨ ਹਸਪਤਾਲ ਬੰਗਾ ਨੂੰ ਐਨ. ਆਰ. ਆਈ. ਸਨਦੀਸ਼ ਸਿੰਘ ਮਾਨ ਵਲੋਂ 1 ਲੱਖ ਦੀ ਰਾਸ਼ੀ ਭੇਟ
Ad Position 24