10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸੰਧਵਾਂ ਦੇ ਗੁਰੂ ਹਰਿ ਰਾਇ ਖੇਡ ਮੇਲੇ 'ਚ ਲੜਕੀਆਂ ਦਾ ਰੱਸਾਕਸ਼ੀ ਦਾ ਸ਼ੋਅ ਮੈਚ ਕਰਵਾਇਆ

Ad Position 21
No active advertisement
ਅਜੀਤ ਡੈਸਕ 25-02-2026
ਕਟਾਰੀਆਂ, 24 ਫਰਵਰੀ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਦੀ ਯਾਦ 'ਚ ਅਤੇ ਕਬੱਡੀ ਦੇ ਸਾਬਕਾ ਮਹਾਨ ਖਿਡਾਰੀ ਸਵ: ਹਰਭਜਨ ਸਿੰਘ ਆਈ. ਪੀ. ਐਸ ਦੀ ਨਿੱਘੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਪੋਰਟਸ ਕਲੱਬ ਸੰਧਵਾਂ ਵਲੋਂ ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 58ਵੇਂ ਪੇਂਡੂ ਖੇਡ ਮੇਲੇ 'ਚ ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦੀਆਂ ਲੜਕੀਆਂ ਵਿਚਕਾਰ ਰੱਸਾਕਸ਼ੀ ਦਾ ਸ਼ੋਅ ਮੈਚ ਕਰਵਾਇਆ ਗਿਆ | ਜਿਸ 'ਚ ਸੰਧਵਾਂ ਸਕੂਲ ਨੇ ਪਹਿਲਾ ਤੇ ਫਰਾਲਾ ਸਕੂਲ ਦੀਆਂ ਲੜਕੀਆਂ ਨੇ ਦੂਜਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਂਅ ਚਮਕਾਇਆ | ਪ੍ਰਧਾਨ ਜਥੇ. ਮੱਖਣ ਸਿੰਘ ਸੰਧੂ, ਕੁਲਵੰਤ ਸਿੰਘ ਕੰਦੋਲਾ, ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਮਨਜੀਤ ਸਿੰਘ ਟਾਂਡੀ, ਉਂਕਾਰ ਸਿੰਘ ਸੰਧੂ, ਜਥੇ. ਹਰਜੀਤ ਸਿੰਘ ਸੰਧੂ, ਪਲਵਿੰਦਰ ਸਿੰਘ ਪਿੰਦਾ, ਅਮਰਿੰਦਰ ਸਿੰਘ ਸੰਧੂ, ਖੇਡ ਪ੍ਰਮੋਟਰ ਨਿਰਮਲ ਸਿੰਘ ਸੰਧੂ ਅਤੇ ਇੰਡੀਅਨ ਓਵਰਸੀਜ਼ ਡਿਵੈਲਪਮੈਂਟ ਕਮੇਟੀ ਯੂ. ਕੇ ਦੇ ਚੇਅਰਮੈਨ ਮੋਹਣ ਸਿੰਘ ਸੰਧੂ ਭਗਤਾਂ ਦਾ ਆਦਿ ਸ਼ਖਸ਼ੀਅਤਾਂ ਵਲੋਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ | ਸਮਾਜ ਸੇਵੀ ਪਰਮਜੀਤ ਸਿੰਘ ਪੰਮਾ ਸੰਧੂ ਕੈਨੇਡਾ ਵਲੋਂ ਆਪਣੀ ਕਿਰਤ ਕਮਾਈ 'ਚੋਂ ਹਰ ਖਿਡਾਰੀ ਨੂੰ ਨਕਦ ਰਾਸ਼ੀ ਨਾਲ ਨਿਵਾਜਿਆ ਗਿਆ | ਪ੍ਰਧਾਨ ਜਥੇ. ਮੱਖਣ ਸਿੰਘ ਸੰਧੂ, ਚੇਅਰਮੈਨ ਮੋਹਣ ਸਿੰਘ ਸੰਧੂ ਤੇ ਖੇਡ ਪ੍ਰਮੋਟਰ ਨਿਰਮਲ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਕਿਉਂਕਿ ਧੀਆਂ ਮੁੰਡਿਆਂ ਵਾਂਗ ਹਰ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ |
ਇਸ ਮੌਕੇ ਲੈਕ. ਦਲਜੀਤ ਸਿੰਘ ਢੇਸੀ, ਲੈਕ. ਹਰਬੰਸ ਲਾਦੀਆਂ, ਮਾਸਟਰ ਭਗਵਾਨ ਦਾਸ ਜੱਸੋਮਜਾਰਾ, ਮੈਡਮ ਸਰੋਜ ਰਾਣੀ, ਮੈਡਮ ਹਰਲੀਨ ਕੌਰ, ਕੁਲਵਿੰਦਰ ਕੌਰ ਬਸਰਾ, ਮੈਡਮ ਨਛੱਤਰ ਕੌਰ ਹੀਰਾ, ਕਾਂਤਾ ਰਾਣੀ, ਭੁਪਿੰਦਰ ਕੌਰ, ਜਥੇ. ਜਗਦੇਵ ਸਿੰਘ ਕੰਦੋਲਾ, ਜਥੇ. ਮੱਖਣ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ, ਬਿੰਦਰ, ਲੱਡੂ ਸੰਧੂ, ਮੋਹਣਜੀਤ ਸਿੰਘ ਸੰਧੂ, ਮੇਜਰ ਰਾਮ ਗੇਲੋ, ਇੰਦਰਜੀਤ ਸਿੰਘ ਸੰਧੂ, ਸਰਪੰਚ ਡਾ. ਜਗਨ ਨਾਥ ਹੀਰਾ, ਗੁਰਦੀਪ ਸਿੰਘ ਬਸਰਾ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਲਾਲਪੁਰ ਵਲੋਂ ਥਾਨਵਾਲਾ ਪੰਚਾਇਤ ਨੂੰ ਖੇਡ ਗਰਾਊੁਾਡ ਲਈ ਇੱਕ ਲੱਖ ਦੀ ਗਰਾਂਟ ਜਾਰੀ ਅਗਲੀ ਖ਼ਬਰ ਮੁੰਨਾ ਤੋਂ ਜੱਸੋਮਜਾਰਾ ਸੜਕ ਬਣਾਉਣ ਦੀ ਮੰਗ
Ad Position 24