ਰੱਤੇਵਾਲ, 24 ਫਰਵਰੀ (ਅਸ਼ੋਕ ਕੁਮਾਰ ਲੀਲ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸਤਨਾਮ ਜਲਾਲਪੁਰ ਨੇ ਆਪਣੇ ਅਖ਼ਤਿਆਰੀ ਕੋਟੇ 'ਚੋਂ ਗ੍ਰਾਮ ਪੰਚਾਇਤ ਥਾਨਵਾਲਾ ਨੂੰ ਖੇਡ ਗਰਾਊਾਡ ਲਈ ਇੱਕ ਲੱਖ ਦੀ ਗਰਾਂਟ ਜਾਰੀ ਕੀਤੀ | ਸਤਨਾਮ ਜਲਾਲਪੁਰ ਨੇ ਦੱਸਿਆ ਕਿ ਪਿੰਡ ਥਾਨਵਾਲਾ ਦੇ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਵਲੋਂ ਖੇਡ ਗਰਾਉਂਡ ਲਈ ਗਰਾਂਟ ਦੀ ਮੰਗ ਕੀਤੀ ਗਈ ਸੀ | ਗ੍ਰਾਮ ਪੰਚਾਇਤ ਥਾਨਵਾਲਾ ਨੂੰ ਇੱਕ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਹੋਰ ਵੀ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਪਿੰਡ ਥਾਨਵਾਲਾ ਦੀ ਸਰਪੰਚ ਜਸਵਿੰਦਰ ਕੌਰ ਨੇ ਦੱਸਿਆ ਕਿ ਸਮੂਹ ਪਿੰਡ ਵਲੋਂ ਖੇਡ ਗਰਾਊਾਡ ਲਈ ਗਰਾਂਟ ਦੀ ਮੰਗ ਸਤਨਾਮ ਜਲਾਲਪੁਰ ਅੱਗੇ ਰੱਖੀ ਗਈ ਸੀ | ਜਿਸ 'ਤੇ ਉਹਨਾਂ ਵੱਲੋਂ ਤੁਰੰਤ ਇੱਕ ਲੱਖ ਦੀ ਗਰਾਂਟ ਜਾਰੀ ਕੀਤੀ ਗਈ ਹੈ | ਇਸ ਮੌਕੇ ਰਕੇਸ਼ ਕੁਮਾਰ ਮੈਂਬਰ ਪੰਚਾਇਤ, ਰਾਮ ਸ਼ਾਹ ਮੈਂਬਰ ਪੰਚਾਇਤ, ਜਸਪਾਲ ਮੈਂਬਰ ਪੰਚਾਇਤ, ਦਵਿੰਦਰ ਪਾਲ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਰਾਜਕੁਮਾਰ ਭਾਟੀਆ, ਮਦਨ ਲਾਲ, ਕਰਮ ਚੰਦ, ਪਰਮਜੀਤ, ਬਲਦੇਵ, ਬਲਵੀਰ, ਮਦਨ ਲਾਲ, ਕਮਲ ਅਤੇ ਹੋਰ ਪਿੰਡ ਵਾਸੀ ਮੌਕੇ 'ਤੇ ਮੌਜੂਦ ਰਹੇ |