10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੋਜੇਵਾਲ ਦੇ ਅਕਾਸ਼ਦੀਪ ਦਾ ਗਰੈਪਲਿੰਗ (ਰੈਸਲਿੰਗ) ਵਰਲਡ ਕੱਪ 2025 'ਚ ਕਾਂਸੀ ਦਾ ਤਗਮਾ

Ad Position 21
No active advertisement
ਅਜੀਤ ਡੈਸਕ 25-02-2026
• ਐਸ. ਜੀ. ਪੀ. ਸੀ. ਨੇ ਇੱਕ ਲੱਖ ਦਾ ਚੈੱਕ ਦੇ ਕੇ ਕੀਤਾ ਸਨਮਾਨ
ਪੋਜੇਵਾਲ ਸਰਾਂ, 24 ਫਰਵਰੀ (ਨਵਾਂਗਰਾਈਾ)-ਕੰਢੀ ਇਲਾਕੇ ਦੇ ਪਿੰਡ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜੰਮਪਲ ਅਕਾਸ਼ਦੀਪ ਕਟਾਰੀਆ ਸਪੁੱਤਰ ਮੋਹਣ ਲਾਲ ਕਟਾਰੀਆ ਵਲੋਂ 77 ਕਿਲੋਗ੍ਰਾਮ ਭਾਰ ਸੀਨੀਅਰ ਵਰਗ 'ਚ ਅਸਤਾਨਾ ਕਜਾਕਿਸਤਾਨ ਵਿਖੇ 12 ਤੋਂ 15 ਜੂਨ 2025 ਤੱਕ ਹੋਏ ਗਰੈਪਲਿੰਗ (ਰੈਸਲਿੰਗ) ਵਰਲਡ ਕੱਪ 2025 'ਚ ਕਾਂਸੀ ਦਾ ਤਗਮਾ ਜਿੱਤਿਆ ਸੀ | ਇਹ ਤਗਮਾ ਜਿੱਤਣ 'ਤੇ ਬੀਤੇ ਕੱਲ੍ਹ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਅਕਾਸ਼ਦੀਪ ਕਟਾਰੀਆ ਨੂੰ ਇੱਕ ਲੱਖ ਰੁਪਏ ਦਾ ਚੈੱਕ ਐਸ.ਜੀ.ਪੀ.ਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦੁਆਰਾ ਭੇਟ ਕੀਤਾ ਗਿਆ |
ਇਸ ਮੌਕੇ ਅਕਾਸ਼ਦੀਪ ਨੂੰ ਵਧਾਈ ਦਿੰਦੇ ਹੋਏ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹ ਅੱਗੇ ਵੀ ਪ੍ਰਾਪਤੀਆਂ ਕਰੇ ਤੇ ਐਸ.ਜੀ.ਪੀ.ਸੀ ਉਨ੍ਹਾਂ ਦੀ ਹਰ ਸੰਭਵ ਮੱਦਦ ਕਰੇਗੀ | ਇਸ ਮੌਕੇ ਅਸ਼ੋਕ ਕੁਮਾਰ ਕਟਾਰੀਆ ਸਾਬਕਾ ਐਮ. ਸੀ ਹੁਸ਼ਿਆਰਪੁਰ ਅਤੇ ਪੋਜੇਵਾਲ ਵਾਸੀਆਂ ਨੇ ਐਸ.ਜੀ.ਪੀ.ਸੀ ਅਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਰਣਜੀਤ ਸਿੰਘ ਭਾਈ ਸੰਗਤ ਸਿੰਘ ਖਲਾਸਾ ਕਾਲਜ ਬੰਗਾ, ਕੋਚ ਰੁਪਿੰਦਰ ਕੌਰ, ਅਸ਼ੋਕ ਕੁਮਾਰ ਕਟਾਰੀਆ ਸਾਬਕਾ ਐਮ. ਸੀ ਹੁਸ਼ਿਆਰਪੁਰ, ਸ਼ਾਮ ਸੁੰਦਰ ਸਾਬਕਾ ਸਰਪੰਚ, ਮੋਹਣ ਲਾਲ ਕਟਾਰੀਆ ਪਿਤਾ, ਹਰਵਿੰਦਰ ਗੋਰਸੀ, ਰਜਿੰਦਰ ਕੁਮਾਰ ਕਟਾਰੀਆ, ਮੋਹਣ ਲਾਲ, ਰਾਜ ਕੁਮਾਰ, ਰਾਕੇਸ ਕੁਮਾਰ, ਪਿ੍ੰ.ਦੇਵ ਰਾਜ ਕਟਾਰੀਆ, ਹੁਸਨ ਲਾਲ ਹੁਸ਼ਿਆਰਪੁਰ, ਸੁਖਦੇਵ ਚੇਚੀ, ਧਰਮਵੀਰ ਕਟਾਰੀਆ, ਹਰੀ ਓਮ ਕਟਾਰੀਆ, ਜਸਪਾਲ ਕਟਾਰੀਆ, ਰਜਿੰਦਰ ਕੁਮਾਰ ਬੱਬਲੂ, ਰਜਿੰਦਰ ਕੁਮਾਰ ਗੋਰਸੀ, ਹਰਮੇਸ਼ ਲਾਲ ਚੇਚੀ, ਬਲਵੀਰ ਪੰਚ, ਬਲਵੀਰ ਕਟਾਰੀਆ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਗੱਜਾ ਪੀਰ ਅਸਥਾਨ ਦੇ ਸੇਵਾਦਾਰ ਬਾਬਾ ਮਦਨ ਸ਼ਾਹ ਨਮਿਤ ਸ਼ਰਧਾਂਜਲੀ ਸਮਾਗਮ 27 ਨੂੰ ਅਗਲੀ ਖ਼ਬਰ ਜਲਾਲਪੁਰ ਵਲੋਂ ਥਾਨਵਾਲਾ ਪੰਚਾਇਤ ਨੂੰ ਖੇਡ ਗਰਾਊੁਾਡ ਲਈ ਇੱਕ ਲੱਖ ਦੀ ਗਰਾਂਟ ਜਾਰੀ
Ad Position 24