ਬੰਗਾ, 24 ਫਰਵਰੀ (ਕੁਲਦੀਪ ਸਿੰਘ ਪਾਬਲਾ)-ਇਸ ਬਦਲਦੇ ਮੌਸਮ 'ਚ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ | ਬੰਗਾ ਮੁਕੰਦਪੁਰ ਰੋਡ 'ਤੇ ਸਥਿਤ ਰਾਏ ਹਸਪਤਾਲ ਦੇ ਡਾਕਟਰ ਕਸ਼ਮੀਰ ਸਿੰਘ ਰਾਏ ਨੇ ਦੱਸਿਆ ਕਿ ਅੱਜ ਕੱਲ੍ਹ ਮੌਸਮ ਨਾ ਠੰਢਾ ਹੈ ਨਾ ਗਰਮ ਹੈ ਇਸ ਤਰ੍ਹਾਂ ਦੇ ਬਦਲਦੇ ਮੌਸਮ 'ਚ ਬੱਚਿਆਂ ਦੇ ਗਰਮ ਕੱਪੜੇ ਪਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚਿਆਂ ਨੂੰ ਕਦੀ ਗਰਮੀ ਲੱਗਦੀ ਹੈ ਅਤੇ ਕਦੇ ਠੰਢ ਲੱਗ ਜਾਂਦੀ ਹੈ | ਇਸ ਕਾਰਨ ਬੱਚਿਆਂ ਦੀ ਛਾਤੀ 'ਚ ਰੇਸ਼ਾ ਜੰਮ ਜਾਂਦੀ ਹੈ ਅਤੇ ਬਿਮਾਰ ਹੋਣ ਦਾ ਡਰ ਬਣਿਆ ਰਹਿੰਦਾ ਹੈ | ਡਾਕਟਰ ਕਸ਼ਮੀਰ ਸਿੰਘ ਰਾਏ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਖਰਾਬ ਹੋਣ 'ਤੇ ਤੁਰੰਤ ਡਾਕਟਰ ਕੋਲ ਜਾ ਕੇ ਜਾਂਚ ਕਰਵਾ ਕੇ ਦਵਾਈ ਲੈਣੀ ਚਾਹੀਦੀ ਹੈ ਅਤੇ ਬਦਲਦੇ ਮੌਸਮ ਵਿੱਚ ਕੋਸੇ ਪਾਣੀ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ |