ਮਜਾਰੀ/ਸਾਹਿਬਾ, 24 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਅੰਦਰ 'ਆਪ' ਸਰਕਾਰ ਵਲੋਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਿਊਾਦ ਵਿਚ ਪੁਲਿਸ ਦੁਆਰਾ ਕਿਸਾਨਾਂ 'ਤੇ ਕਰਵਾਏ ਅੰਨੇ੍ਹ ਤਸ਼ੱਦਦ ਦਾ ਨਤੀਜਾ ਆਉਣ ਵਾਲੇ ਸਮੇਂ ਵਿਚ ਭੁਗਤਣਾ ਪਏਗਾ | ਇਹ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਗਠਨ ਬਲਾਚੌਰ ਦੇ ਪ੍ਰਧਾਨ ਬਲਜੀਤ ਸਿੰਘ ਭਾਰਾਪੁਰ ਅਤੇ ਸੀਨੀਅਰ ਕਿਸਾਨ ਆਗੂ ਰਣਜੀਤ ਸਿੰਘ ਚਣਕੋਈ ਨੇ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਨੇ ਪੁਲਿਸ ਨੂੰ ਇੰਨੀ ਖੁੱਲ੍ਹ ਦੇ ਰੱਖੀ ਹੈ ਕਿ ਹੁਣ ਕਿਸਾਨਾਂ ਨੂੰ ਘਰਾਂ ਅੰਦਰ ਦਾਖਲ ਹੋ ਕੇ ਕੁੱਟਮਾਰ ਕਰਕੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾ ਕੇ ਜਲਿਆਂ ਵਾਲੇ ਬਾਗ਼ ਦੀ ਯਾਦ ਤਾਜਾਂ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਯਾਦ ਰੱਖੇ ਕਿਸਾਨ ਪੰਜਾਬ ਦੇ ਵਾਰਿਸ ਹਨ, ਜੋ ਸਰਕਾਰ ਤੋਂ ਆਪਣੇ ਹੱਕ ਮੰਗਦੇ ਹਨ, ਨਾ ਕੇ ਕੋਈ ਭੀਖ | ਇਹ ਗੋਲੀਆਂ ਡਾਂਗਾਂ ਤੋਂ ਨਹੀਂ ਡਰਨ ਵਾਲੇ | ਇਸ ਤੋਂ ਪਹਿਲਾਂ ਵੀ ਸਰਕਾਰਾਂ ਨੇ ਵਧੇਰੇ ਤਸ਼ੱਦਦ ਕੀਤੇ ਹਨ | ਇਸ ਮੌਕੇ ਕਿਸਾਨ ਆਗੂ ਤੇ ਵਰਕਰ ਮੌਜੂਦ ਸਨ |