ਬੰਗਾ, 26 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਉਪ ਮੰਡਲ ਅਫਸਰ ਪਾਵਰਕਾਮ ਸ਼ਹਿਰੀ ਬੰਗਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੰਗਾਂ ਵਿਖੇ 11 ਕੇ.ਵੀ ਸ਼ਹਿਰੀ 3 ਨੂੰ ਨਵਾਂਸ਼ਹਿਰ ਰੋਡ ਫੀਡਰ ਦੀ ਆਰ.ਡੀ.ਐਸ.ਐਸ ਸਕੀਮ ਅਧੀਨ 11 ਕੇ.ਵੀ ਲਾਈਨ ਦਾ ਪੁਰਾਣਾ ਕੰਡਕਟਰ ਬਦਲੀ ਕਰਕੇ 11 ਕੇ.ਵੀ ਸ਼ਹਿਰੀ 3, ਫੀਡਰ ਦੀ ਸਪਲਾਈ 27 ਫਰਵਰੀ ਦਿਨ ਨੂੰ ਸਵੇਰੇ 10 ਵਜੇ ਤੋਂ 3 ਵੱਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਜਿਸ ਨਾਲ ਪਿੰਡ ਜੀਦੋਵਾਲ ਬੰਗਾ, ਗੁਰੂ ਨਾਨਕ ਨਗਰ, ਨਵਾਂਸ਼ਹਿਰ ਰੋਡ, ਚਰਨ ਕੰਵਲ ਰੋਡ, ਰੇਲਵੇ ਰੋਡ, ਮੁਕੰਦਪੁਰ ਰੋਡ, ਪ੍ਰੀਤ ਨਗਰ, ਐਮ.ਸੀ ਕਲੋਨੀ, ਨਿਊ ਗਾਂਧੀ ਨਗਰ ਬੰਗਾ, ਜਗਦੰਬੇ ਰਾਈਜ ਮਿੱਲ, ਡੈਰਿਕ ਸਕੂਲ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ |