26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਦਪਿੰਦਰ ਕੌਰ ਰੱਕੜਾਂ ਬੇਟ ਨੇ ਸੋਨ ਤਗਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 27-02-2026
ਬਲਾਚੌਰ, 26 ਫਰਵਰੀ (ਨਰੇਸ਼ ਧੌਲ)-ਦਪਿੰਦਰ ਕੌਰ ਪੁੱਤਰੀ ਮਾਸਟਰ ਹਰੀ ਸਿੰਘ ਪਿੰਡ ਰੱਕੜਾਂ ਬੇਟ ਨਜ਼ਦੀਕ ਬਲਾਚੌਰ ਵਲੋਂ ਐਮ.ਐਸ.ਸੀ ਐਗਰੀਕਲਚਰ ਸਾਇੰਸ ਐਂਡ ਐਗਰੀਕਲਚਰ ਕਮਿਸਟਰੀ ਖਾਲਸਾ ਕਾਲਜ ਸ੍ਰੀ ਅੰਮਿ੍ਤਸਰ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚੋਂ ਪਹਿਲਾ ਅਸਥਾਨ ਅਤੇ ਸੋਨ ਤਗਮਾ ਜਿੱਤਣ ਉਪਰੰਤ ਡਿਗਰੀ ਪ੍ਰਾਪਤ ਕਰ ਕੇ ਆਪਣਾ ਅਤੇ ਆਪਣੇ ਇਲਾਕੇ ਦਾ ਨਾਂਅ ਰੋਸ਼ਨ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ | ਦਪਿੰਦਰ ਕੌਰ ਨੇ ਦੱਸਿਆ ਕਿ ਇਸ ਵੱਡੀ ਉਪਲੱਬਧੀ ਲਈ ਜਿੱਥੇ ਮੇਰੇ ਵੱਲੋਂ ਕੀਤੀ ਸਖਤ ਮਿਹਨਤ ਕਾਰਗਰ ਸਾਬਤ ਹੋਈ ਹੈ ਉੱਥੇ ਮੇਰੇ ਪਰਿਵਾਰ ਅਤੇ ਕਾਲਜ ਦੇ ਸਟਾਫ ਵੱਲੋਂ ਵੀ ਵੱਡਾ ਯੋਗਦਾਨ ਦਿੱਤਾ ਗਿਆ ਹੈ | ਦਪਿੰਦਰ ਕੌਰ ਦੀ ਇਸ ਵੱਡੀ ਪ੍ਰਾਪਤੀ ਕਾਰਨ ਉਸਦੇ ਪਰਿਵਾਰ, ਪਿੰਡ ਅਤੇ ਸਮੁੱਚੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਬਛੌੜੀ ਵਿਖੇ ਪਹਿਲਾ ਸੈਵਨ ਸਾਈਡ ਫੁੱਟਬਾਲ ਕੱਪ 3 ਤੋਂ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24