ਬਲਾਚੌਰ, 26 ਫਰਵਰੀ (ਨਰੇਸ਼ ਧੌਲ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਪਹਿਲਾ ਸੈਵਨ ਸਾਈਡ ਫੁੱਟਬਾਲ ਕੱਪ ਐਨ.ਆਰ.ਆਈ ਵੀਰਾਂ, ਸਮੂਹ ਪਿੰਡ ਬਛੌੜੀ ਵਾਸੀਆਂ ਵੱਲੋਂ 3 ਮਾਰਚ ਤੋਂ ਉਤਸਾਹ ਪੂਰਵਕ ਸ਼ੁਰੂ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲਾ ਇਨਾਮ 41000 ਅਤੇ ਦੂਜਾ ਇਨਾਮ 31000 ਰੁਪਏ ਦਿੱਤਾ ਜਾਵੇਗਾ | ਸੈਮੀ ਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 5100-5100 ਰੁਪਏ ਦਿੱਤੇ ਜਾਣਗੇ | ਇਸ ਤੋਂ ਇਲਾਵਾ ਖਿਡਾਰੀਆਂ ਅਤੇ ਟੀਮਾਂ ਨੂੰ ਹੋਰ ਵੀ ਸਨਮਾਨਜਨਕ ਇਨਾਮਾਂ ਨਾਲ ਨਿਵਾਜਿਆ ਜਾਵੇਗਾ | ਓਪਨ ਦੀਆਂ ਸਿਰਫ 32 ਟੀਮਾਂ ਅਤੇ ਉਮਰ ਵਰਗ ਦੀਆਂ 8 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ | ਉਮਰ ਵਰਗ ਵਿੱਚ 2011 ਵਾਲੇ ਖਿਡਾਰੀ ਖੇਡ ਸਕਦੇ ਹਨ, ਕਮੇਟੀ ਦੀ ਟੀਮ ਵਿੱਚ 2009 ਦਾ ਖਿਡਾਰੀ ਖੇਡ ਸਕਦਾ ਹੈ, ਹਰੇਕ ਟੀਮ ਵਿੱਚ ਗੋਲਕੀਪਰ ਬਾਹਰਲਾ ਖੇਡ ਸਕਦਾ ਹੈ | 10 ਮਿੰਟ ਲੇਟ ਆਉਣ ਵਾਲੀ ਟੀਮ ਪਲਾਂਟੀ ਤੇ ਖੇਡੇਗੀ ਅਤੇ 20 ਮਿੰਟ ਲੇਟ ਆਉਣ ਵਾਲੀ ਟੀਮ ਗੋਲ ਮੰਨ ਕੇ ਖੇਡੇਗੀ | ਖਿਡਾਰੀ ਪ੍ਰੋਪਰ ਕਿੱਟ ਵਿੱਚ ਹੋਣੇ ਚਾਹੀਦੇ ਹਨ, ਉਮਰ ਵਰਗ ਦੇ ਖਿਡਾਰੀ ਆਪਣਾ ਪੱਕਾ ਪਰੂਫ ਨਾਲ ਲੈ ਕੇ ਆਉਣ, ਓਬਜੈਕਸ਼ਨ ਹਾਫ ਟਾਈਮ ਤੋਂ ਪਹਿਲਾਂ ਮੰਨਿਆ ਜਾਵੇਗਾ | ਫਾਈਨਲ ਵਾਲੇ ਦਿਨ 8 ਮਾਰਚ ਨੂੰ ਲੜਕੀਆਂ ਦਾ ਸਪੈਸ਼ਲ ਸ਼ੋਅ ਮੈਚ ਕਰਵਾਇਆ ਜਾਵੇਗਾ |