26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਦੀਪਕ ਭਾਟੀਆ ਸ਼ਿਵ ਸੈਨਾ ਹਿੰਦ 'ਚ ਸ਼ਾਮਿਲ ਹੋਏ

Ad Position 21
No active advertisement
ਅਜੀਤ ਡੈਸਕ 27-02-2026
ਨਵਾਂਸ਼ਹਿਰ, 26 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਸ਼ਿਵ ਸੈਨਾ ਦੀ ਇੱਕ ਮਹੱਤਵਪੂਰਨ ਮੀਟਿੰਗ ਆਰ. ਟੀ. ਆਈ ਚੇਅਰਮੈਨ ਕੀਮਤੀ ਲਾਲ ਕਸ਼ਯਪ ਅਤੇ ਪੰਜਾਬ ਦੇ ਉਪ ਪ੍ਰਧਾਨ ਜਸਪਾਲ ਜੱਸਾ ਦੀ ਪ੍ਰਧਾਨਗੀ ਹੇਠ ਹੋਈ | ਪੰਜਾਬ ਕਾਰਜਕਾਰੀ ਪ੍ਰਧਾਨ ਭਾਰਤੀ ਆਂਗਰਾ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮੀਟਿੰਗ ਮੌਕੇ ਦੀਪਕ ਭਾਟੀਆ, ਜੋ ਕਿ ਸ਼ਿਵ ਸੈਨਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਏ ਸਨ, ਪਾਰਟੀ ਵਿੱਚ ਸ਼ਾਮਲ ਹੋਏ | ਇਸ ਮੌਕੇ 'ਤੇ ਭਾਰਤੀ ਆਂਗਰਾ, ਜਸਪਾਲ ਜੱਸਾ ਅਤੇ ਕੀਮਤੀ ਲਾਲ ਕਸ਼ਯਪ ਨੇ ਦੀਪਕ ਭਾਟੀਆ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਅਤੇ ਰਸਮੀ ਤੌਰ 'ਤੇ ਉਨ੍ਹਾਂ ਨੂੰ ਸ਼ਿਵ ਸੈਨਾ ਪਰਿਵਾਰ ਵਿੱਚ ਸ਼ਾਮਲ ਕੀਤਾ | ਆਗੂਆਂ ਨੇ ਐਲਾਨ ਕੀਤਾ ਕਿ ਨੇੜਲੇ ਭਵਿੱਖ ਵਿੱਚ ਦੀਪਕ ਭਾਟੀਆ ਨੂੰ ਰਸਮੀ ਤੌਰ 'ਤੇ ਤਾਜ ਪਹਿਨਾਇਆ ਜਾਵੇਗਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਆਂਗਰਾ ਨੇ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਚੱਕ ਗੁਰੂ ਵਿਖੇ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ, ਪਹਿਲੇ ਦਿਨ ਹੋਏ ਫਸਵੇਂ ਮੁਕਾਬਲੇ ਅਗਲੀ ਖ਼ਬਰ ਪਾਠਕ ਸੱਥ ਵਲੋਂ 'ਕੈਂਪਸ 1996' ਲੋਕ ਅਰਪਣ
Ad Position 24