ਸਮੁੰਦੜਾ, 26 ਫਰਵਰੀ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਚੌਥਾ ਸੈਵਨ 'ਏ' ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋ ਗਿਆ | ਜਿਸ ਵਿੱਚ ਸਾਰਾ ਦਿਨ ਵੱਖ-ਵੱਖ ਨਾਮੀ ਫੁੱਟਬਾਲ ਟੀਮਾਂ ਦੇ ਬੜੇ ਹੀ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ | ਟੂਰਨਾਮੈਂਟ ਦਾ ਉਦਘਾਟਨ ਭੁਪਿੰਦਰ ਸਿੰਘ ਭੱਠਲ ਸਪੇਨ ਵਲੋਂ ਕੀਤਾ ਗਿਆ | ਟੂਰਨਾਮੈਂਟ ਦਾ ਉਦਘਾਟਨੀ ਮੈਚ ਪਿੰਡ ਬਕਾਪੁਰ ਅਤੇ ਗੁਲਪੁਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ | ਜਿਸ ਵਿੱਚ ਬਕਾਪੁਰ ਦੀ ਟੀਮ 3-1 ਦੇ ਮੁਕਾਬਲੇ ਨਾਲ ਜੇਤੂ ਰਹੀ | ਇਸ ਤੋਂ ਇਲਾਵਾ ਹੋਏ ਬੜੇ ਹੀ ਦਿਲਚਸਪ ਅਤੇ ਫਸਵੇਂ ਮੁਕਾਬਲਿਆਂ 'ਚ ਪਿੰਡ ਗੜ੍ਹੀ ਕਾਨੂੰਗੋ ਦੀ ਟੀਮ ਨੇ ਝਿੰਗੜਾਂ, ਚੂਹੜਪੁਰ ਨੇ ਘਾਗੋਂ ਰੋੜਾਂਵਾਲੀ, ਅਤੇ ਬਘੌਰਾਂ ਦੀ ਟੀਮ ਨੇ ਕਰਾਵਰ ਨੂੰ ਹਰਾ ਕੇ ਆਪੋ ਆਪਣੀਆਂ ਜਿੱਤਾਂ ਦਰਜ ਕੀਤੀਆਂ | ਇਸ ਮੌਕੇ ਭੁਪਿੰਦਰ ਸਿੰਘ ਭੱਠਲ, ਰਸ਼ਪਾਲ ਸਿੰਘ ਰੱਕੜ, ਪ੍ਰਦੀਪ ਸਿੰਘ ਦੀਪਾ ਗਿੱਲ, ਸਿਮਰਪ੍ਰੀਤ ਸਿੰਘ, ਸੂਬੇਦਾਰ ਜਗਤਾਰ ਸਿੰਘ ਭੱਠਲ, ਕੈਪਟਨ ਅਮਰਜੀਤ ਸਿੰਘ ਭੱਠਲ, ਰਾਮ ਤੀਰਥ ਸਿੰਘ ਬਿੱਲਾ, ਸਰਬਜੀਤ ਸਿੰਘ ਬਿੱਟੂ, ਨਿਖਲ ਕੁਮਾਰ, ਹੈਪੀ, ਗੌਰਵ ਕੁਮਾਰ, ਲਾਲ ਗੰਗੜ, ਬਲਵਿੰਦਰ ਸਿੰਘ ਮੋਟੂ, ਹਰਮਨਜੋਤ ਸਿੰਘ ਰੱਕੜ, ਅਰਸ਼ਦੀਪ ਸਿੰਘ, ਮੱਖਣ ਸਿੰਘ, ਬਹਾਦਰ ਸਿੰਘ, ਮਨਵੀਰ ਸਿੰਘ ਮੰਨਾ ਆਦਿ ਹਾਜ਼ਰ ਸਨ |