ਬੰਗਾ, 26 ਫਰਵਰੀ (ਕੁਲਦੀਪ ਸਿੰਘ ਪਾਬਲਾ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਮਾਤ ਅੱਠਵੀਂ ਦੇ ਵਿਦਿਆਰਥੀ ਅਨਮੋਲ ਸਿੰਘ ਨੇ ਰਾਜ ਪੱਧਰੀ ਗ੍ਰੀਕੋ-ਰੋਮਨ ਸ਼ੈਲੀ ਕੁਸ਼ਤੀ ਚੈਂਪੀਅਨਸ਼ਿਪ 'ਚ 48 ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਮੁਕਾਬਲਾ ਸੰਗਰੂਰ 'ਚ ਹੋਇਆ ਸੀ | ਇਹ ਉਪਲਬਧੀ ਉਸ ਦੀ ਮਿਹਨਤ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਸਾਫ਼ ਸਬੂਤ ਹੈ | ਸਕੂਲ ਦੇ ਪਿ੍ੰਸੀਪਲ ਨੀਨਾ ਭਾਰਦਵਾਜ ਨੇ ਇਸ ਮੌਕੇ ਆਪਣਾ ਸੁਨੇਹਾ ਸਾਂਝਾ ਕਰਦੇ ਹੋਏ ਕਿਹਾ ਕਿ ਅਨਮੋਲ ਦੀ ਇਹ ਸਫਲਤਾ ਉਸਦੀ ਲਗਨ, ਦਿ੍ੜ ਨਿਸ਼ਚੇ ਅਤੇ ਨਿਰੰਤਰ ਅਭਿਆਸ ਦਾ ਪਰਿਣਾਮ ਹੈ | ਸਾਨੂੰ ਆਪਣੇ ਵਿਦਿਆਰਥੀ 'ਤੇ ਬਹੁਤ ਮਾਣ ਹੈ ਕਿ ਉਸ ਨੇ ਰਾਜ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦੀ ਸ਼ਾਨ ਵਧਾਈ ਹੈ | ਇਹ ਉਪਲਬਧੀ ਉਸ ਦੇ ਭਵਿੱਖ ਦੀਆਂ ਵੱਡੀਆਂ ਕਾਮਯਾਬੀਆਂ ਦੀ ਸ਼ੁਰੂਆਤ ਹੈ | ਮੈਂ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੀ ਹਾਂ ਕਿ ਉਹ ਵੀ ਇਸੇ ਤਰ੍ਹਾਂ ਮਿਹਨਤ ਅਤੇ ਸਮਰਪਣ ਨਾਲ ਆਪਣੇ ਲਕਸ਼ ਪ੍ਰਾਪਤ ਕਰਨ |