ਮੱਲਪੁਰ/ਅੜਕਾਂ, 26 ਫਰਵਰੀ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਾਹਮਾ ਦੇ ਵਿਲਜ ਯਥ ਕਲੱਬ ਦੇ ਸਹਿਯੋਗ ਨਾਲ ਹਰਦੇਵ ਸਿੰਘ ਕਾਹਮਾ ਸਰਪ੍ਰਸਤ ਮੁੱਖ ਪ੍ਰਬੰਧਕ ਸਤਨਾਮ ਸਿੰਘ ਪ੍ਰਧਾਨ ਗੁਰਨਾਮ ਸਿੰਘ ਅਤੇ ਕਲੱਬ ਦੇ ਮੈਂਬਰ ਦੇ ਉੱਦਮ ਸਦਕਾ ਐਨ.ਆਰ.ਆਈ ਭਰਾਵਾਂ ਵੱਲੋਂ ਪਿੰਡ ਕਾਹਮੇ ਲਈ ਮਿ੍ਤਕ ਦੇਹ ਲਈ ਵਾਹਨ ਖਰੀਦਿਆ ਗਿਆ | ਜਿਸ ਦੀਆਂ ਸੇਵਾਵਾਂ ਪਿੰਡ ਵਾਸੀਆਂ ਅਤੇ ਐਨ.ਆਰ.ਆਈ ਭਰਾਵਾਂ ਨੇ ਰਲ ਕੇ ਕੀਤੀਆਂ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਮਿ੍ਤਕ ਦੇਹ ਵਾਹਨ ਪਿੰਡ ਦੇ ਲਈ ਹੀ ਵਰਤਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਵਾਹਨ ਦੀ ਸੇਵਾ ਤਹਿਤ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦਾਨੀਆਂ ਨੇ ਸੇਵਾ ਕੀਤੀ ਉਨ੍ਹਾਂ 'ਚ ਸ਼ਮਸ਼ਾਨ ਭੂਮੀ ਸੁਧਾਰ ਕਮੇਟੀ ਕਾਹਮਾ, ਕਾਹਮਾ ਕੈਨੇਡਾ ਐਸੋਸੀਏਸ਼ਨ, ਹਰਦੇਵ ਸਿੰਘ ਕਾਹਮਾ, ਠੇਕੇਦਾਰ ਹਰਪਾਲ ਸਿੰਘ, ਮਾਗਤ ਸਿੰਘ ਕੈਨੇਡਾ, ਹਰਭਜਨ ਕੌਰ ਪਤਨੀ ਮਹਿੰਦਰ ਸਿੰਘ, ਸੁਖਦੇਵ ਸਿੰਘ ਬਾਰੀ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਬੱਲੀ, ਅਰਸ਼ ਪਾਲ ਸਿੰਘ ਕੈਨੇਡਾ, ਸਤਨਾਮ ਸਿੰਘ ਕਾਹਮਾ, ਅਜਮੇਰ ਸਿੰਘ ਗੁੱਡੂ, ਗੁਰਸ਼ਰਨ ਸਿੰਘ ਕੈਨੇਡਾ, ਅਵਤਾਰ ਸਿੰਘ ਕਾਲਾ, ਗੋਦਾਵਰ ਸਿੰਘ, ਇਕਬਾਲ ਸਿੰਘ ਉਸਮਾਨਪੁਰੀ, ਮਨਪ੍ਰੀਤ ਸਿੰਘ ਜਰਮਨੀ, ਜਰਨੈਲ ਸਿੰਘ ਸਾਬਕਾ ਪੰਚ, ਤਰਸੇਮ ਸਿੰਘ ਸਾਬਕਾ ਪੰਚ, ਕੁਲਵਿੰਦਰ ਲਾਲ ਜਰਮਨੀ, ਰਣਜੀਤ ਸਿੰਘ, ਬਲਵਿੰਦਰ ਸਿੰਘ, ਮਾਸਟਰ ਕੁਲਵਿੰਦਰ ਲਾਲ, ਜਗਵਿੰਦਰ ਸਿੰਘ, ਕਸ਼ਮੀਰ ਸਿੰਘ, ਠੇਕੇਦਾਰ ਮਨਜੀਤ ਸਿੰਘ, ਕੁਲਵਿੰਦਰ ਸਿੰਘ ਲੇਹਲ, ਠੇਕੇਦਾਰ ਰਾਮ ਪ੍ਰਕਾਸ਼, ਬਲਵਿੰਦਰ ਸਿੰਘ ਗੋਗਾ ਹਲਵਾਈ, ਮਨਜੀਤ ਸਿੰਘ ਪੇਟਰ, ਗੁਰਮੇਲ ਰਾਮ, ਹੈਪੀ, ਅਜੀਤ ਸਿੰਘ ਸੁੰਘੜਾ, ਜੋਗਿੰਦਰ ਸਿੰਘ, ਸਾਧੂ ਸਿੰਘ ਜੈਲਦਾਰ ਆਦਿ ਨੇ ਸਹਿਯੋਗ ਦਿੱਤਾ |