26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਝਿੰਗੜਾਂ ਸਕੂਲ ਵਿਖੇ ਸਰਪੰਚ ਭੁਪਿੰਦਰ ਸਿੰਘ ਯੂ.ਐਸ.ਏ ਤੇ ਮੋਹਣ ਲਾਲ ਯੂ.ਐਸ.ਏ ਵਲੋਂ ਰਾਸ਼ੀ ਭੇਟ

Ad Position 21
No active advertisement
ਅਜੀਤ ਡੈਸਕ 27-02-2026
ਔੜ/ਝਿੰਗੜਾਂ, 26 ਫਰਵਰੀ (ਕੁਲਦੀਪ ਸਿੰਘ ਝਿੰਗੜ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝਿੰਗੜਾਂ ਦੇ ਬੱਚਿਆਂ ਵਾਸਤੇ ਪਿੰਡ ਦੇ ਸਮਾਜ ਸੇਵੀ ਪਰਿਵਾਰ ਸਰਪੰਚ ਭੁਪਿੰਦਰ ਸਿੰਘ ਯੂ.ਐਸ.ਏ ਪੁੱਤਰ ਗਿਆਨੀ ਹਰਬਿਲਾਸ ਸਿੰਘ ਯੂ.ਐਸ.ਏ ਅਤੇ ਮੋਹਨ ਲਾਲ ਯੂ.ਐਸ.ਏ ਪੁੱਤਰ ਕਸ਼ਮੀਰੀ ਲਾਲ ਯੂ.ਐਸ.ਏ ਦੇ ਪਰਿਵਾਰ ਵਲੋਂ ਸਕੂਲ ਮੁਖੀ ਦਇਆ ਰਾਣੀ ਨੂੰ ਸਕੂਲੀ ਬੱਚਿਆਂ ਦੀ ਭਲਾਈ ਵਾਸਤੇ 30000 ਰੁਪਏ ਦੀ ਰਾਸ਼ੀ ਭੇਟ ਕੀਤੀ | ਉਨ੍ਹਾਂ ਆਖਿਆ ਕਿ ਸਕੂਲ ਅਧਿਆਪਕ ਮਾ. ਤੀਰਥ ਰੱਲ੍ਹ, ਅਧਿਆਪਕਾਂ ਬਲਵੀਰ ਕੌਰ ਰੱਲ੍ਹ ਵਲੋਂ ਸਕੂਲੀ ਬੱਚਿਆਂ ਦੀ ਭਲਾਈ ਵਾਸਤੇ ਸਹਿਯੋਗ ਦੀ ਮੰਗ ਰੱਖੀ ਗਈ ਸੀ, ਜਿਸ ਨੂੰ ਦੋਵਾਂ ਪਰਿਵਾਰਾਂ ਵਲੋਂ ਪੂਰਾ ਕੀਤਾ ਗਿਆ | ਮੁੱਖ ਅਧਿਆਪਕਾ ਦਯਾ ਰਾਣੀ ਨੇ ਸਮਾਜ ਸੇਵੀ ਸਰਪੰਚ ਭੁਪਿੰਦਰ ਸਿੰਘ ਯੂ.ਐਸ.ਏ ਤੇ ਮੋਹਣ ਲਾਲ ਯੂ.ਐਸ.ਏ ਵਲੋਂ ਬੱਚਿਆਂ ਦੇ ਚੰਗੇ ਭਵਿੱਖ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ | ਉਨ੍ਹਾਂ ਆਖਿਆ ਕਿ ਸਰਪੰਚ ਭੁਪਿੰਦਰ ਸਿੰਘ ਯੂ.ਐਸ.ਏ ਤੇ ਮੋਹਨ ਲਾਲ ਯੂ.ਐਸ.ਏ ਵਲੋਂ ਆਪਣੀ ਜਨਮ ਭੂਮੀ ਨਾਲ ਪਿਆਰ ਕਰਦੇ ਹੋਏ ਇਹ ਉਪਰਾਲੇ ਕਰਦੇ ਹਨ | ਇਸ ਮੌਕੇ ਪੰਚਾਇਤ ਮੈਂਬਰ ਗੁਰਦੇਵ ਰਾਮ, ਮਨਪ੍ਰੀਤ ਕੌਰ ਤੇ ਜਸਵੀਰ ਕੌਰ ਪੰਚ, ਮਾ. ਤੀਰਥ ਰੱਲ੍ਹ ਪਰਾਗਪੁਰ, ਅਧਿਆਪਕਾਂ ਬਲਵੀਰ ਕੌਰ ਰੱਲ੍ਹ, ਅਰਸ਼ਦੀਪ ਕੌਰ, ਬਬੀਤਾ ਰਾਣੀ, ਸੁਰਜੀਤ ਸਿੰਘ ਬੰਬੇ, ਸੁਰਿੰਦਰ ਸਿੰਘ ਛਿੰਦਾ, ਅਸ਼ੋਕ ਕੁਮਾਰ, ਮੱਖਣ ਰਾਮ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਨਾਮ ਸਿੰਘ ਨਵਾਂਸ਼ਹਿਰ ਦੇ ਪੁੱਤਰ ਦੇ ਵਿਆਹ 'ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਜੋੜੀ ਨੂੰ ਦਿੱਤਾ ਅਸ਼ੀ... ਅਗਲੀ ਖ਼ਬਰ ਕਾਹਮਾ ਵਿਖੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਨੂੰ ਮਿ੍ਤਕ ਦੇਹ ਵਾਹਨ ਭੇਟ
Ad Position 24