ਬਹਿਰਾਮ, 5 ਮਾਰਚ (ਨਛੱਤਰ ਸਿੰਘ ਬਹਿਰਾਮ)-ਜ਼ਿਲ੍ਹੇ ਭਰ ਦੇ ਚਰਚਾਂ ਦੇ ਪਾਸਟਰਾਂ ਦੀ ਨਵੀਂ ਪਾਸਟਰ ਵੈੱਲਫੇਅਰ ਸੋਸਾਇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵੇਂ ਬਣੇ ਪ੍ਰਧਾਨ ਪਾਸਟਰ ਸੁਰਿੰਦਰ ਪਾਲ ਝੰਡੇਰਾਂ ਨੇ ਦੱਸਿਆ ਕਿ ਉਕਤ ਸੋਸਾਇਟੀ ਲੋਕ ਭਲਾਈ ਕੰਮਾਂ 'ਚ ਵਧੇਰੇ ਯੋਗਦਾਨ ਪਾਵੇਗੀ | ਸੋਸਾਇਟੀ ਦੀ ਚੋਣ ਇਸ ਤਰ੍ਹਾਂ ਕੀਤੀ, ਜਿਸ ਵਿੱਚ ਚੇਅਰਮੈਨ ਪਾਸਟਰ ਸੈਮੂੲਏਲ ਮਸੀਹ, ਵਾਈਸ ਚੇਅਰਮੈਨ ਪਾਸਟਰ ਜਸਵਿੰਦਰ ਕੁਮਾਰ, ਪ੍ਰਧਾਨ ਪਾਸਟਰ ਸੁਰਿੰਦਰ ਪਾਲ ਝੰਡੇਰਾਂ, ਵਾਸੀਸ ਪ੍ਰਧਾਨ ਪਾਸਟਰ ਕੁਲਵਿੰਦਰ ਸਿੰਘ, ਸੈਕਟਰੀ ਪਾਸਟਰ ਸੁਖਵਿੰਦਰ ਰਾਮ, ਵਾਸੀਸ ਸੈਕਟਰੀ ਪਾਸਟਰ ਸੰਤੋਖ ਪਾਲ, ਕੈਸ਼ੀਅਰ ਪਾਸਟਰ ਸੁਰਿੰਦਰ ਰਾਮ ਬਹਿਰਾਮ, ਵਾਈਸ ਕੈਸ਼ੀਅਰ ਪਾਸਟਰ ਲਖਵੀਰ ਸਿੰਘ ਅਤੇ ਪਾਸਟਰ ਵਿਲੀਅਮ ਭੱਟੀ, ਪਾਸਟਰ ਛਿੰਦਾ ਮਸੀਹ, ਸਿਸਟਰ ਦਾਸੀ ਕਮਲਜੀਤ ਕੌਰ ਸਲਾਕਾਰ ਚੁਣੇ ਗਏ |