06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਰਾਮ ਨੌਮੀ ਦੇ ਸ਼ੁੱਭ ਮੌਕੇ 25 ਨੂੰ ਸਜਾਈ ਜਾਵੇਗੀ ਸ਼ੋਭਾ ਯਾਤਰਾ

Ad Position 21
No active advertisement
ਅਜੀਤ ਡੈਸਕ 07-03-2026
ਨਵਾਂਸ਼ਹਿਰ, 6 ਮਾਰਚ (ਹਰਮਿੰਦਰ ਸਿੰਘ ਪਿੰਟੂ)-ਭਗਵਾਨ ਰਾਮ ਦਾ ਤਿਉਹਾਰ ਰਾਮ ਨੌਮੀ ਦੇ ਸ਼ੁੱਭ ਮੌਕੇ 25 ਮਾਰਚ ਨੂੰ ਸਵੇਰੇ 10 ਵਜੇ ਨਵਾਂਸ਼ਹਿਰ ਦੀ ਪੁਰਾਣੀ ਦਾਣਾ ਮੰਡੀ (ਮੰਦਰ) ਮਾਰਕੀਟ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ | ਇਸ ਸਬੰਧੀ ਇਕ ਮੀਟਿੰਗ ਕਮੇਟੀ ਦੇ ਪ੍ਰਧਾਨ ਐਡਵੋਕੇਟ ਜੁਗਲ ਕਿਸ਼ੋਰ ਦੱਤਾ ਦੀ ਨਿਗਰਾਨੀ ਹੇਠ ਕਮੇਟੀ ਬਾਜ਼ਾਰ ਸਥਿਤ ਸਨੇਹੀ ਮੰਦਰ ਵਿਖੇ ਹੋਈ, ਜਿਸ ਵਿਚ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਮੰਦਰਾਂ ਅਤੇ ਸਮਾਜ ਸੇਵਕਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ | ਐਡਵੋਕੇਟ ਜੇ. ਕੇ. ਦੱਤਾ ਨੇ ਦੱਸਿਆ ਕਿ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਰਾਮ ਨੌਮੀ ਲਈ ਸ਼ੋਭਾ ਯਾਤਰਾ 25 ਮਾਰਚ ਦੀ ਸਵੇਰ ਨੂੰ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ | ਇਹ ਸ਼ੋਭਾ ਯਾਤਰਾ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ, ਨਹਿਰੂ ਗੇਟ, ਪੁਰਾਣੀ ਕਚਹਿਰੀ, ਚੰਡੀਗੜ੍ਹ ਚੌਂਕ, ਆਰੀਆ ਸਮਾਜ ਰੋਡ, ਰਾਜਨ ਮੁਹੱਲਾ, ਕੋਠੀ ਰੋਡ, ਗੀਤਾ ਭਵਨ ਰੋਡ ਅਤੇ ਰਵਿਦਾਸ ਨਗਰ ਰਾਹੀਂ ਹੁੰਦੀ ਹੋਈ ਮੰਦਰ ਵਾਪਸ ਆਵੇਗੀ | ਇਸ ਤੋਂ ਪਹਿਲਾਂ, 23 ਮਾਰਚ, ਸੋਮਵਾਰ ਨੂੰ ਹੀਰਾ ਜੱਟਾਂ ਮੁਹੱਲਾ ਸਥਿਤ ਮਾਤਾ ਨੈਣਾ ਦੇਵੀ ਮੰਦਰ ਤੋਂ ਦੋ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ ਅਤੇ ਦੂਜੀ 24 ਮਾਰਚ, ਮੰਗਲਵਾਰ ਨੂੰ ਸਵੇਰੇ 5 ਵਜੇ ਸ਼ਿਵਾਲਾ ਪੰਡਿਤ ਜੈ ਦਿਆਲ ਟਰੱਸਟ ਘਾਹ ਮੰਡੀ ਤੋਂ ਕੱਢੀ ਜਾਵੇਗੀ | ਮੀਟਿੰਗ ਵਿੱਚ ਧਾਰਮਿਕ ਸੰਗਠਨਾਂ ਨੂੰ ਝਾਕੀਆਂ, ਰਿਫਰੈਸ਼ਮੈਂਟ, ਫਲੈਕਸ, ਬੈਂਡ ਸੰਗੀਤ, ਸਵਾਗਤੀ ਗੇਟ ਆਦਿ ਦੀ ਜ਼ਿੰਮੇਵਾਰੀ ਸੌਂਪੀ ਗਈ | ਮੀਟਿੰਗ ਵਿਚ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਕਲੱਬ ਮੈਂਬਰਾਂ ਅਤੇ ਸਮਾਜ ਸੇਵਕਾਂ ਨੇ ਹਿੱਸਾ ਲਿਆ | ਪਰਵਿੰਦਰ ਬੱਤਰਾ, ਮੋਦ ਪ੍ਰਕਾਸ਼ ਪਾਠਕ, ਪ੍ਰੋ: ਅਜੀਤ ਸਰੀਨ, ਲਲਿਤ ਸ਼ਰਮਾ, ਕਰਮ ਚੰਦ, ਪ੍ਰਦੀਪ ਢੀਂਗਰਾ, ਗੋਵਰਧਨ ਦਾਸ, ਚਰਨਜੀਤ ਸਿੰਘ, ਵਿਨੋਦ ਚੋਪੜਾ, ਕਿ੍ਸ਼ਨ ਕੁਮਾਰ, ਅਕਸ਼ੈ ਪਾਠਕ, ਮਹੇਸ਼ ਦੱਤ, ਚੇਤਨ ਸ਼ਰਮਾ, ਸ਼ਵੇਤ ਸ਼ਰਮਾ, ਰਾਜਨ ਸੋਨੀ, ਪ੍ਰਦੀਪ ਖੰਨਾ, ਰਾਜੇਸ਼ ਭਾਰਦਵਾਜ, ਅਸ਼ੰਕ ਕੁਮਾਰ, ਵਿਪਨ ਕੁਮਾਰ, ਵਿਪਨ ਕੁਮਾਰ, ਕਾਰਕੁਨ ਬਤਰਾ ਹਾਜ਼ਰ ਸਨ | ਮੀਟਿੰਗ ਵਿਚ ਸ਼ਹਿਰ ਦੀਆਂ ਹੋਰ ਧਾਰਮਿਕ ਸੰਸਥਾਵਾਂ, ਮੰਦਰ ਕਮੇਟੀਆਂ, ਕਲੱਬਾਂ ਤੇ ਕਮੇਟੀਆਂ ਦੇ ਨੁਮਾਇੰਦੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀ. ਏ. ਯੂ. ਜ਼ੋਓਲੋਜੀ ਵਿਭਾਗ ਦੇ ਅਧਿਕਾਰੀਆਂ ਵਲੋਂ ਪਿੰਡ ਸਾਹਦੜਾ ਦਾ ਦੌਰਾ ਅਗਲੀ ਖ਼ਬਰ ਸੰਧਵਾਂ ਪਿੰਡ ਦੇ ਵਿਕਾਸ ਕਾਰਜਾਂ 'ਚ ਪ੍ਰਵਾਸੀ ਭਾਰਤੀਆਂ ਦਾ ਅਹਿਮ ਯੋਗਦਾਨ- ਹੀਰਾ, ਬਸਰਾ
Ad Position 24
No active advertisement