ਮਜਾਰੀ/ਸਾਹਿਬਾ, 6 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪੀ. ਏ ਯੂ. ਜ਼ੋਓਲੋਜੀ ਵਿਭਾਗ ਲੁਧਿਆਣਾ ਦੇ ਅਧਿਕਾਰੀਆਂ ਦੀ ਟੀਮ ਵਲੋਂ ਪਿੰਡ ਸਾਹਦੜਾ ਵਿਖੇ ਅਗਾਂਹ ਵਧੂ ਨੌਜਵਾਨ ਕਿਸਾਨ ਗੁਰਨੇਕ ਸਿੰਘ ਦੇ ਸਹਿਯੋਗ ਨਾਲ ਵੱਖ-ਵੱਖ ਹਾਊਸਾਂ ਦਾ ਦੌਰਾ ਕੀਤਾ | ਇਸ ਮੌਕੇ ਵਿਭਾਗ ਦੇ ਹੈੱਡ ਪ੍ਰੋਫੈਸਰ ਮੈਡਮ ਤੇਜਦੀਪ ਕੌਰ ਕਾਲਰ ਨੇ ਖੇਤਾਂ ਦਾ ਉਤਸ਼ਾਹ ਨਾਲ ਨਿਰੀਖਣ ਕੀਤਾ ਅਤੇ ਸਥਾਨਕ ਵਾਇਲਡ ਲਾਈਫ ਉੱਤੇ ਨਵੀਨਤਾਮਈ ਖੋਜ ਪ੍ਰੋਜੈਕਟਾਂ ਲਈ ਸਥਾਨਾ ਦੀ ਭਾਲ ਕੀਤੀ | ਇਸ ਮੌਕੇ ਜੰਗਲੀ ਜਾਨਵਰਾਂ ਤੇ ਪੰਛੀਆਂ ਵਲੋਂ ਕਿਸਾਨਾਂ ਦੀਆਂ ਫਸਲਾਂ ਦੇ ਕੀਤੇ ਜਾਂਦੇ ਉਜਾੜੇ ਨੂੰ ਉਨ੍ਹਾਂ ਦੀ ਜਾਨ ਗਵਾਏ ਬਗੈਰ ਰੋਕਣ ਲਈ ਅਧਿਐਨ ਕਰਨ ਲਈ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਤੇ ਖੇਤਾਂ ਵਿਚ ਜਾ ਕੇ ਜਾਨਵਰਾਂ ਵਲੋਂ ਫ਼ਸਲਾਂ ਦੇ ਕੀਤੇ ਨੁਕਸਾਨ ਨੂੰ ਵੀ ਵੇਖਿਆ | ਉਨ੍ਹਾਂ ਕਿਸਾਨਾਂ ਨੂੰ ਫੱਲਦਾਰ ਬੂਟੇ ਲਗਾਉਣ ਲਈ ਵੀ ਉਤਸ਼ਾਹਿਤ ਕੀਤਾ | ਇਸ ਮੌਕੇ ਨੌਜਵਾਨ ਕਿਸਾਨ ਗੁਰਨੇਕ ਸਿੰਘ ਸਾਹਦੜਾ, ਪ੍ਰੋ. ਮਨੋਜ ਸ਼ਰਮਾਂ, ਡਾ. ਰਾਜਵਿੰਦਰ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਪ੍ਰਦੀਪ ਕੁਮਾਰ, ਕਿਸਾਨ ਅਵਤਾਰ ਸਿੰਘ ਸਾਹਦੜਾ, ਭੁਪਿੰਦਰ ਸਿੰਘ, ਕੇਵਲ ਸਿੰਘ ਆਦਿ ਹਾਜ਼ਰ ਸਨ |