ਬੰਗਾ, 6 ਮਾਰਚ (ਕੁਲਦੀਪ ਸਿੰਘ ਪਾਬਲਾ)-ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਸੈਕਸ਼ਨ ਬੰਗਾ ਦੇ ਕੱਚੇ ਆਊਟ ਸੋਰਸ ਸਮੂਹ ਮੁਲਾਜ਼ਮਾਂ ਵਲੋਂ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਮੰਗ ਪੱਤਰ ਸੌਂਪਿਆ ਗਿਆ | ਪ੍ਰਧਾਨ ਬਲਵੀਰ ਸਿੰਘ ਨੇ ਦੱਸਿਆ ਕਿ ਹਲਕਾ ਬੰਗਾ ਦੇ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਸੈਕਸ਼ਨ ਬੰਗਾ ਵਿੱਚ ਕੱਚੇ ਤੌਰ 'ਤੇ ਆਊਟ ਸੋਰਸ 'ਤੇ ਕੰਮ ਕਰਦੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਕੁਲ 24 ਮੁਲਾਜ਼ਮ ਹਾਂ ਇਸ ਵਿਭਾਗ ਵਿੱਚ ਤਕਰੀਬਨ 10 ਤੋਂ 15 ਸਾਲ ਹੋ ਚੁੱਕੇ ਹਨ ਬਹੁਤ ਮੁਲਾਜ਼ਮ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੂੰ 5 ਤੋਂ 10 ਸਾਲ ਵੀ ਹੋਏ ਹਨ | ਕਿਸੇ ਵੀ ਸਰਕਾਰ ਦੁਆਰਾ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ, ਉਹਨਾਂ ਕਿਹਾ ਕਿ ਕੱਚੇ ਹੋਣ ਕਰਕੇ ਸਾਡੀਆਂ ਤਨਖ਼ਾਹਾਂ ਬਹੁਤ ਹੀ ਨਾ ਮਾਤਰ ਹਨ | ਹੁਣ ਮਹਿੰਗਾਈ ਦੇ ਕਾਰਨ ਸਾਡੇ ਵਲੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਚੁੱਕਾ ਹੈ | ਇਸ ਲਈ ਸਾਡੀ ਤੁਹਾਡੇ ਅੱਗੇ ਮੰਗ ਹੈ ਕਿ ਇਸ ਮੰਗ ਪੱਤਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚਾਇਆ ਜਾਵੇ ਤੇ ਸਾਨੂੰ ਰੈਗੂਲਰ ਕੀਤਾ ਜਾਵੇ ਤਾਂ ਜੋ ਅਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੀਏ | ਇਸ ਮੌਕੇ ਬਲਵੀਰ ਸਿੰਘ ਪ੍ਰਧਾਨ, ਉਪ ਪ੍ਰਧਾਨ ਪਰਮਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਕੁਮਾਰ, ਕੈਸ਼ੀਅਰ ਗੁਲਸ਼ਨ ਕੁਮਾਰ, ਆਜ਼ਾਦ ਸਿੰਘ, ਲੱਕੀ ਘਈ, ਰੋਹਿਤ ਘਈ, ਅਸੀਸ ਕੁਮਾਰ, ਜਸਵੀਰ ਸਿੰਘ, ਸੰਦੀਪ ਕੁਮਾਰ, ਜੈ ਖ਼ੁਸ਼, ਸਤਨਾਮ ਸਿੰਘ, ਜੁਝਾਰ ਸਿੰਘ, ਰਾਜ ਕੁਮਾਰ, ਰਾਹੁਲ, ਮਨਦੀਪ ਸਿੰਘ ਤੇ ਸਮੂਹ ਮੁਲਾਜ਼ਮ ਆਗੂ ਹਾਜ਼ਰ ਸਨ |