05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਭਾਣੇਵਾਲ ਵਿਖੇ ਅਚਾਰਿਆ ਨਮਰਤਾ ਨੰਦ ਦੇ ਜਨਮ ਦਿਨ ਨੂੰ ਸਮਰਪਿਤ ਸੰਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 07-03-2026
ਬਲਾਚੌਰ, 6 ਮਾਰਚ (ਨਰੇਸ਼ ਧੌਲ)-ਭੂਰੀਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਸਿਰਮੌਰ ਮਹਾਂਪੁਰਸ਼ ਸਤਿਗੁਰ ਗੰਗਾ ਨੰਦ ਮਹਾਰਾਜ ਦੇ ਚੌਥੇ ਗੱਦੀਨਸ਼ੀਨ ਸਤਿਗੁਰ ਦਾਸਾ ਨੰਦ ਮਹਾਰਾਜ (ਕੌਂਡੀ ਵਾਲਿਆਂ) ਦੇ ਚੇਲੇ ਅਤੇ ਮੌਜੂਦਾ ਗੱਦੀਨਸ਼ੀਨ ਅਚਾਰਿਆ ਨਮਰਤਾ ਨੰਦ ਮਹਾਰਾਜ ਦਾ 30ਵਾਂ ਜਨਮ ਦਿਨ ਸਮਾਗਮ ਕੁਟੀਆ ਸਾਹਿਬ ਭਾਣੇਵਾਲ (ਨੇੜ੍ਹੇ ਭੱਦੀ) ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਬੜ੍ਹੀ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ | ਜਗਤ ਗੁਰੂ ਅਚਾਰਿਆ ਗਰੀਬਦਾਸ ਮਹਾਰਾਜ ਦੀ ਅੰਮਿ੍ਤਮਈ ਬਾਣੀ ਦੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਮਹਾਰਾਜ ਨਮਰਤਾ ਨੰਦ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿ੍ਹਆ | ਇਸ ਤੋਂ ਇਲਾਵਾ ਸਵਾਮੀ ਸਹਿਜ ਦਾਸ ਸੈੱਲਾ ਖੁਰਦ, ਪ੍ਰਧਾਨ ਰਾਮ ਸਰੂਪ ਥੋਪੀਆ, ਚੌਧਰੀ ਸੁਭਾਸ਼ ਨੰਬਰਦਾਰ ਭਾਣੇਵਾਲ ਅਤੇ ਭਗਤ ਚਰਨਜੀਤ ਭਾਟੀਆ ਆਦੋਆਣਾ ਨੇ ਵੀ ਸਮਾਗਮ ਵਿੱਚ ਆਪਣੀ ਹਾਜ਼ਰੀ ਲਗਵਾਉਂਦਿਆਂ ਜਿੱਥੇ ਅਚਾਰੀਆ ਨਮਰਤਾ ਨੰਦ ਮਹਾਰਾਜ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਉੱਥੇ ਭਗਤ ਸ਼ਿੰਦਰ, ਮਾਸਟਰ ਰਾਮ ਪਾਲ ਖੇਪੜ, ਉਹਨਾਂ ਦੀ ਸਮੁੱਚੀ ਟੀਮ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਵੀ ਇਸ ਸਮਾਗਮ ਦੀ ਵਧਾਈ ਦਿੱਤੀ | ਇਸ ਮੌਕੇ ਸਮੂਹ ਨਗਰ ਨਿਵਾਸੀ ਸੰਗਤਾਂ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ | ਤਿੰਨੇ ਦਿਨ ਸਤਿਗੁਰਾਂ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ | ਸਮਾਗਮ ਦੌਰਾਨ ਮਹਾਰਾਜ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟੇ ਗਏ ਤੇ ਸ਼ਿਵ ਹੱਕਲਾ ਨੇ ਆਪਣੇ ਸੁੰਦਰ ਭਜਨਾਂ ਨਾਲ ਅਚਾਰਿਆ ਨਮਰਤਾ ਨੰਦ ਮਹਾਰਾਜ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ | ਸਟੇਜ ਸਕੱਤਰ ਦੀ ਭੂਮਿਕਾ ਹੈੱਡ ਪਾਠੀ ਰਾਕੇਸ਼ ਭੂੰਬਲਾ ਅਨੁਭਵ ਧਾਮ ਨਾਨੋਵਾਲ ਵਲੋਂ ਬਾਖੂਬੀ ਨਿਭਾਈ ਗਈ | ਸਮੁੱਚੇ ਮਹਾਪੁਰਸ਼ਾਂ ਅਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਇੰਸਪੈਕਟਰ ਰਾਮ ਕੁਮਾਰ ਹੱਕਲਾ ਵਲੋਂ ਕੀਤਾ ਗਿਆ | ਇਸ ਤੋਂ ਇਲਾਵਾ ਸੰਸਥਾ ਦੇ ਵਿੱਤ ਸਕੱਤਰ ਠੇਕੇਦਾਰ ਚਰਨਜੀਤ ਕਟਾਰੀਆ ਅਤੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੇ ਫ਼ੋਨ 'ਤੇ ਵੀ ਅਚਾਰਿਆ ਨਮਰਤਾ ਨੰਦ ਮਹਾਰਾਜ ਨੂੰ ਜਨਮ ਦਿਨ ਦੀ ਵਧਾਈ ਦਿੱਤੀ | ਇੱਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹੈ ਕਿ ਜਦੋਂ ਅਚਾਰਿਆ ਨਮਰਤਾ ਨੰਦ ਮਹਾਰਜ ਦੇ ਪੂਜਯ ਗੁਰੂ ਦੇਵ ਸਤਿਗੁਰ ਦਾਸਾ ਨੰਦ ਮਹਾਰਾਜ ਸਰੀਰ ਛੱਡਣ ਤੋਂ ਕੁੱਝ ਸਮਾਂ ਪਹਿਲਾਂ ਜਦੋਂ ਸਰੀਰਕ ਤੌਰ 'ਤੇ ਅਸਵਸਥ ਸਨ ਤਾਂ ਉਨ੍ਹਾਂ ਨੇ ਸੰਗਤ ਦੇ ਸਹਿਯੋਗ ਨਾਲ ਆਪਣੇ ਗੁਰੂ ਦੇਵ ਮਹਾਰਾਜ ਦੀ ਸੇਵਾ ਬਾਖੂਬੀ ਕੀਤੀ | ਪੂਜਯ ਮਹਾਰਾਜ ਦਾਸਾ ਨੰਦ ਦੇ ਸੱਚਖੰਡ ਜਾਣ ਤੋਂ ਬਾਅਦ ਉਹਨਾਂ ਦੇ ਸਤਾਰੇ ਵਾਲੇ ਦਿਨ ਮਿਤੀ 22 ਦਸੰਬਰ 2022 ਨੂੰ ਵੱਡੀ ਗਿਣਤੀ ਵਿਚ ਪੂਜਨੀਕ ਮਹਾਂਪੁਰਸ਼ਾਂ, ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਇਹਨਾਂ ਨੂੰ ਪੂਜਯ ਮਹਾਰਾਜ ਦਾਸਾ ਨੰਦ ਦੀ ਜਗ੍ਹਾ ਕੁਟੀਆ ਸਾਹਿਬ ਸ੍ਰੀ ਅਨੁਭਵ ਧਾਮ ਨਾਨੋਵਾਲ ਵਿਖੇ ਗੁੱਰਗੱਦੀ ਤੇ ਬਿਰਾਜਮਾਨ ਕੀਤਾ ਗਿਆ | ਉਸ ਦਿਨ ਤੋਂ ਅੱਜ ਤੱਕ ਅਚਾਰਿਆ ਨਮਰਤਾ ਨੰਦ ਮਹਾਰਾਜ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਪੂਜਯ ਗੁਰੂਦੇਵ ਸਤਿਗੁਰੂ ਦਾਸਾ ਨੰਦ ਤੇ ਸਤਿਗੁਰੂ ਗੰਗਾ ਨੰਦ ਮਹਾਰਾਜ ਦੀ ਪਵਿੱਤਰ ਫੁੱਲਵਾੜ੍ਹੀ ਦੀ ਸੇਵਾ ਬਾਖੂਬੀ ਨਿਭਾਅ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮੱਲਾ ਬੇਦੀਆਂ ਵਿਖੇ ਮਾਤਾ ਸੁਰਜੀਤ ਕੌਰ ਨਮਿਤ ਅੰਤਿਮ ਅਰਦਾਸ ਅਗਲੀ ਖ਼ਬਰ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਇਕ ਹੋਰ ਟਰੈਕਟਰ ਟਰਾਲੀ ਨਾਲ ਟਕਰਾਈ
Ad Position 24
No active advertisement