ਔੜ/ਝਿੰਗੜਾਂ, 6 ਮਾਰਚ (ਕੁਲਦੀਪ ਸਿੰਘ ਝਿੰਗੜ)-ਪਿੰਡ ਮੱਲਾ ਬੇਦੀਆਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਹਰਨੇਕ ਸਿੰਘ ਮੱਲਾ ਬੇਦੀਆਂ ਦੀ ਪੂਜਨੀਕ ਮਾਤਾ ਸੁਰਜੀਤ ਕੌਰ ਪਤਨੀ ਜੋਗਿੰਦਰ ਸਿੰਘ ਜੋ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਮਾਤਾ ਸੁਰਜੀਤ ਕੌਰ ਦੇ ਸਪੁੱਤਰ ਸਾਬਕਾ ਸਰਪੰਚ ਹਰਨੇਕ ਸਿੰਘ ਨੇਕਾ ਮੱਲਾ ਬੇਦੀਆਂ ਨੇ ਅੰਤਿਮ ਅਰਦਾਸ ਵਿੱਚ ਪੁੱਜੇ ਰਾਜਨੀਤਿਕ ਆਗੂਆਂ, ਸਮਾਜ ਸੇਵੀ ਜਥੇਬੰਦੀਆਂ, ਸਾਕ ਸਬੰਧੀ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ | ਇਸ ਦੁੱਖ ਦੀ ਘੜੀ ਵਿੱਚ ਜਥੇ. ਸੁਖਦੀਪ ਸਿੰਘ ਸ਼ੁਕਾਰ ਹਲਕਾ ਇੰਚਾਰਜ ਨਵਾਂਸ਼ਹਿਰ ਸ਼੍ਰੋਮਣੀ ਅਕਾਲੀ ਦਲ, ਅਕਾਲੀ ਆਗੂ ਜਥੇ. ਗੁਰਬਖਸ਼ ਸਿੰਘ ਖਾਲਸਾ ਨਵਾਂਸ਼ਹਿਰ, ਕੇਸਰ ਸਿੰਘ ਮੱਲ੍ਹੀ ਮਹਿਮੂਦਪੁਰ, ਸਰਪੰਚ ਰਾਜਪ੍ਰੀਤ ਕੌਰ, ਸਾਬਕਾ ਸਰਪੰਚ ਬੂਟਾ ਸਿੰਘ, ਗੁਰਦਿਆਲ ਚੰਦ, ਕੁਲਵਿੰਦਰ ਕੌਰ ਤੇ ਚਮਨ ਲਾਲ, ਐਡਵੋਕੇਟ ਸ਼ਰਨਜੀਤ ਸਿੰਘ, ਸੁਰਜੀਤ ਸਿੰਘ, ਨੰਬਰਦਾਰ ਤਰਨਜੀਤ ਸਿੰਘ, ਮੇਜਰ ਸਿੰਘ, ਸੇਵਾ ਸਿੰਘ, ਜਗਦੀਸ਼ ਸਿੰਘ, ਜਗਤਾਰ ਸਿੰਘ, ਬਾਬੂ ਧੰਨਾ ਸਿੰਘ, ਪਿ੍ੰਸ ਨਛੱਤਰ ਸਿੰਘ ਸੁਮਨ, ਕੁਲਵਰਨ ਸਿੰਘ, ਮਨੋਹਰ ਲਾਲ, ਜਸਵਿੰਦਰ ਸਿੰਘ, ਮਿਸਤਰੀ ਪ੍ਰੇਮ ਨਾਥ, ਤੀਰਥ ਸਿੰਘ, ਵਰਿੰਦਰ ਪ੍ਰੀਤ ਸਿੰਘ, ਜਸਕਰਨ ਸਿੰਘ, ਪਰਮਜੀਤ ਸਿੰਘ, ਨੰਬਰਦਾਰ ਬੂਟਾ ਸਿੰਘ, ਪ੍ਰਗਣ ਸਿੰਘ ਪੰਚ, ਹਰਪ੍ਰਕਾਸ਼ ਸਿੰਘ, ਭੁਪਿੰਦਰ ਸਿੰਘ ਗੜ੍ਹੀ, ਕੁਲਦੀਪ ਬਾਂਗਲਾ ਆਦਿ ਤੋਂ ਇਲਾਵਾ, ਰਾਜਨੀਤਿਕ, ਸਮਾਜ ਸੇਵੀ ਜਥੇਬੰਦੀਆਂ ਦੇ ਆਗੂ, ਸਾਕ ਸਬੰਧੀ ਰਿਸ਼ਤੇਦਾਰ ਸ਼ਾਮਲ ਸਨ