ਬਲਾਚੌਰ, 8 ਮਾਰਚ (ਨਰੇਸ਼ ਧੌਲ)-ਪਿੰਡ ਰੂਹਣੋ ਨਜ਼ਦੀਕ ਜੋਗੇਵਾਲ ਵਿਖੇ ਇੱਕ ਖੇਤ ਮਾਲਕ ਵੱਲੋਂ ਖੇਤ ਲੈਵਲ ਕਰਨ ਦੇ ਨਾਂਅ 'ਤੇ ਲਗਪਗ 10 ਤੋਂ 12 ਫੁੱਟ ਨਜਾਇਜ਼ ਮਾਈਨਿੰਗ ਕਰਕੇ ਜਿੱਥੇ ਸਰਕਾਰੀ ਸਿੰਚਾਈ ਵਾਲੇ ਟਿਊਬਵੈੱਲ ਦੀ ਪਾਈਪ ਲਾਈਨ ਵੀ ਤੋੜ ਦਿੱਤੀ ਗਈ ਹੈ, ਉੱਥੇ ਨਾਲ ਲੱਗਦੇ ਖੇਤਾਂ ਨੂੰ ਵੀ ਵੱਡੀ ਢਾਹ ਲਾਈ ਗਈ ਹੈ | ਇਸ ਸਬੰਧੀ ਕਮਲਜੀਤ ਪੁੱਤਰ ਬਲਦੇਵ ਰਾਜ ਪਿੰਡ ਉਧਨਵਾਲ, ਯਸ਼ ਪਾਲ ਪੁੱਤਰ ਪਰਸ ਰਾਮ ਪਿੰਡ ਉਧਨਵਾਲ, ਵਿਜੇ ਕੁਮਾਰ ਪੁੱਤਰ ਚਮਨ ਲਾਲ ਪਿੰਡ ਉਧਨਵਾਲ, ਚਰਨਜੀਤ ਬਿੱਲੂ, ਰਾਜ ਕੁਮਾਰ, ਪਾਲੀ ਰਾਮ ਥੋਪੀਆ, ਰਘਵੀਰ ਸਿੰਘ, ਰਾਮ ਪਾਲ, ਭਾਗ ਰਾਮ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਤੀਰਥ ਰਾਮ, ਜਗਿੰਦਰ ਪਾਲ, ਦੁਰਗੀ ਦੇਵੀ ਆਦਿ ਕਿਸਾਨਾਂ ਨੇ ਦੱਸਿਆ ਕਿ ਪਿੰਡ ਉਧਨਵਾਲ ਦੇ ਹੀ ਇੱਕ ਖੇਤ ਮਾਲਕ ਵੱਲੋਂ ਰੂਹਣੋ ਵਿਖੇ ਆਪਣੇ ਖੇਤ ਲੈਵਲ ਕਰਨ ਦੇ ਨਾਂਅ 'ਤੇ ਜੇ.ਸੀ.ਬੀ. ਮਸ਼ੀਨ ਅਤੇ ਟਰੈਕਟਰ-ਟਰਾਲੀਆਂ ਨਾਲ ਲਗਪਗ 10 ਤੋਂ 12 ਫੁੱਟ ਪੱਕੀ ਮਿੱਟੀ ਦੀ ਖ਼ੁਦਾਈ ਕਰਵਾ ਦਿੱਤੀ ਗਈ ਹੈ, ਜਿਸ ਕਾਰਨ ਜਿੱਥੇ ਹੇਠਾਂ ਦੱਬੀ ਹੋਈ ਸਰਕਾਰੀ ਸਿੰਚਾਈ ਵਾਲੇ ਟਿਊਬਵੈੱਲ ਦੀ ਪਾਈਪ ਲਾਈਨ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ, ਉੱਥੇ ਜਿਹੜੇ ਨਾਲ ਲੱਗਦੇ ਖੇਤ ਮਾਲਕ ਹਨ ਉਨ੍ਹਾਂ ਦਾ ਵੀ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ, ਕਿਉਂਕਿ ਇੰਨੀ ਡੂੰਘੀ ਖ਼ੁਦਾਈ ਹੋ ਜਾਣ ਕਾਰਨ ਨਾਲ ਲੱਗਦੇ ਖੇਤਾਂ ਦੀਆਂ ਫ਼ਸਲਾਂ ਅਤੇ ਬੂਟਿਆਂ ਤੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ | ਜਦੋਂ ਵੀ ਜ਼ਿਆਦਾ ਬਰਸਾਤ ਪਈ ਤਾਂ ਉਨ੍ਹਾਂ ਦੇ ਉਚਾਈ ਵਾਲੇ ਖੇਤਾਂ ਦਾ ਬਹੁਤ ਸਾਰਾ ਹਿੱਸਾ ਹੇਠਾਂ ਨੂੰ ਬਹਿ ਸਕਦਾ ਹੈ | ਉਨ੍ਹਾਂ ਦੱਸਿਆ ਕਿ ਪਾਈਪ ਲਾਈਨ ਟੁੱਟ ਜਾਣ ਨਾਲ ਪਿਛਲੇ ਕਈ ਦਿਨਾਂ ਤੋਂ ਪਾਣੀ ਨਾ ਲੱਗਣ ਕਾਰਨ ਬਹੁ ਗਿਣਤੀ ਕਿਸਾਨਾਂ ਦੀਆਂ ਫ਼ਸਲਾਂ ਅਤੇ ਬੂਟੇ ਸੋਕੇ ਦੇ ਸ਼ਿਕਾਰ ਹੋ ਰਹੇ ਹਨ | ਪਿੰਡ ਵਾਸੀਆਂ ਨੇ ਕਿਹਾ ਇੱਕ ਪਾਸੇ ਜਿੱਥੇ ਮਾਈਨਿੰਗ ਵਿਭਾਗ 3 ਫੁੱਟ ਤੋਂ ਜ਼ਿਆਦਾ ਮਿੱਟੀ ਦੀ ਚੁਕਾਈ ਦੀ ਇਜਾਜ਼ਤ ਨਹੀਂ ਦਿੰਦਾ, ਉੱਥੇ ਦੂਜੇ ਪਾਸੇ ਇਸ ਤਰਾਂ ਦੇ ਗ਼ਲਤ ਅਨਸਰ ਕਾਨੂੰਨ ਨੂੰ ਛਿੱਕੇ ਟੰਗ ਕੇ 10 ਤੋਂ 12 ਫੁੱਟ ਮਿੱਟੀ ਦੀ ਖ਼ੁਦਾਈ ਕਰਕੇ ਜਿੱਥੇ ਕੁਦਰਤੀ ਸੰਪਤੀ ਨੂੰ ਢਾਹ ਲਾ ਰਹੇ ਹਨ, ਉੱਥੇ ਨਾਲ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ, ਫ਼ਸਲਾਂ ਅਤੇ ਬੂਟਿਆਂ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਰਹੇ ਹਨ | ਉਨ੍ਹਾਂ ਦੱਸਿਆ ਕਿ ਅਜਿਹਾ ਨਜਾਇਜ਼ ਕੰਮ ਕਰਨ ਵਾਲੇ ਸੰਬੰਧਿਤ ਵਿਅਕਤੀਆਂ ਨੂੰ ਰੋਕਿਆ ਵੀ ਗਿਆ, ਪਰ ਉਨ੍ਹਾਂ ਦੀ ਕਿਸੇ ਨੇ ਵੀ ਇਕ ਨਾ ਸੁਣੀ | ਉਨ੍ਹਾਂ ਸਰਕਾਰ ਅਤੇ ਕਰਵਾਈ ਜਾਵੇ, ਉੱਥੇ ਇਸ ਤਰਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਿੱਥੇ ਸਰਕਾਰੀ ਸਿੰਚਾਈ ਵਾਲੇ ਟਿਊਬਵੈੱਲ ਦੀ ਪਾਈਪ ਲਾਈਨ ਦੀ ਦਰੁਸਤੀ ਪਹਿਲ ਦੇ ਆਧਾਰ 'ਤਾਂ ਦੀ ਨਜਾਇਜ਼ ਮਾਈਨਿੰਗ ਕਰਨ ਵਾਲੇ ਤੇ ਕਰਵਾਉਣ ਵਾਲਿਆਂ ਵਿਰੁੱਧ ਵੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ |