29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਗਰਚਾ ਵਿਖੇ ਬਾਬਾ ਗੋਕਲ ਦਾਸ ਤੇ ਮਹੰਤ ਸਾਲਿਗ ਰਾਮ ਨੂੰ ਸਮਰਪਿਤ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 09-03-2026
ਔੜ, 8 ਮਾਰਚ (ਗੁਰਨਾਮ ਸਿੰਘ ਸੈਣੀ)-ਪਿੰਡ ਗਰਚਾ ਵਿਖੇ ਬਾਬਾ ਗੋਕਲ ਦਾਸ ਅਤੇ ਮਹੰਤ ਸਾਲਿਗ ਰਾਮ ਨੂੰ ਸਮਰਪਿਤ ਸਲਾਨਾ ਹੋਲਾ-ਮਹੱਲਾ ਮੇਲਾ ਮਨਾਇਆ ਗਿਆ | ਇਸ ਮੌਕੇ ਪਿੰਡ ਵਿਚ ਸੁਸ਼ੋਭਿਤ ਰਾਮ ਮੰਦਰ ਤੋਂ ਭਾਰੀ ਸੰਗਤ ਦੀ ਹਾਜ਼ਰੀ ਵਿਚ ਬਾਬਾ ਗੋਕਲ ਦਾਸ ਦੀ ਪਵਿੱਤਰ 'ਛਿਟੀ' ਨੂੰ ਸੰਗਤੀ ਰੂਪ ਵਿੱਚ ਸ਼ੋਭਾ ਯਾਤਰਾ ਵਜੋਂ ਪਿੰਡੋਂ ਬਾਹਰ ਸੁਸ਼ੋਭਿਤ ਬਾਬਾ ਜੀ ਦੇ ਮੰਦਰ ਤੱਕ ਲਿਆਂਦਾ ਗਿਆ | ਮੰਦਰ ਪਹੁੰਚਣ ਉਪਰੰਤ ਵੱਖ-ਵੱਖ ਧਾਰਮਿਕ ਰਸਮਾਂ ਅਦਾ ਕੀਤੀਆਂ ਗਈਆਂ ਅਤੇ ਸੰਗਤਾਂ ਨੇ ਬਾਬਾ ਜੀ ਦੇ ਮੰਦਰ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ | ਧਾਰਮਿਕ ਰਸਮਾਂ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਵਿਚ ਹੋਰ ਕਈ ਜਥਿਆਂ ਤੋਂ ਇਲਾਵਾ ਕਲਾਕਾਰ ਸ਼ਮੀ ਨਾਗਰਾ ਵਲੋਂ ਲੰਮਾ ਸਮਾਂ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੇਲੇ ਦੇ ਵਿਚ ਮਹੰਤ ਮੁਕੇਸ਼ ਕੁਮਾਰ ਦੇ ਪਰਿਵਾਰ ਵਲੋਂ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ ਗਿਆ | ਇਸ ਮੌਕੇ ਪਹੁੰਚੀ ਸੰਗਤ ਲਈ ਚਾਹ-ਪਕੌੜਿਆਂ ਦੇ ਨਾਲ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ | ਅੰਤ ਵਿੱਚ ਮੁੱਖ ਪ੍ਰਬੰਧਕ ਬਿ੍ਜ ਭੂਸ਼ਨ ਸ਼ਰਮਾ ਨੇ ਸਹਿਯੋਗੀ ਪਰਿਵਾਰਾਂ ਅਤੇ ਸੇਵਾਦਾਰਾਂ ਦਾ ਮਾਣ-ਸਨਮਾਨ ਕਰਦਿਆਂ ਉਨ੍ਹਾਂ ਦੀ ਸੇਵਾ ਦੀ ਪ੍ਰਸ਼ੰਸਾ ਕੀਤੀ ਅਤੇ ਅੱਗੋਂ ਵੀ ਅਜਿਹੇ ਸਹਿਯੋਗ ਦੀ ਆਸ ਪ੍ਰਗਟਾਈ | ਇਸ ਮੌਕੇ ਸਾਬਕਾ ਸਰਪੰਚ ਵਰਿੰਦਰ ਸਿੰਘ, ਜਗਦੀਪ ਸਿੰਘ, ਰਜਿੰਦਰ ਕੁਮਾਰ, ਅਵਤਾਰ ਸਿੰਘ, ਗੁਰਜੀਤ ਸਿੰਘ, ਮਨੀਸ਼, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਪਦਮ ਕਾਲੀਆ, ਚਰਨਜੀਤ ਸਿੰਘ, ਅਭਿਨਵ, ਜਗਜੀਤ ਕੁਮਾਰ, ਕੁਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਭਾਈਚਾਰੇ ਦਾ ਰੋਜ਼ਾ ਖੁੱਲ੍ਹਵਾ ਕੇ ਖ਼ੁਦਾ ਦਾ ਕੀਤਾ ਸ਼ੁਕਰਾਨਾ ਅਗਲੀ ਖ਼ਬਰ ਪਿੰਡ ਰੂਹਣੋ 'ਚ ਖੇਤ ਲੈਵਲ ਕਰਨ ਦੇ ਨਾਂਅ ਤੇ ਕੀਤੀ ਗਈ ਨਾਜਾਇਜ਼ ਮਾਈਨਿੰਗ
Ad Position 24