29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਨੇ ਮਹਿਲਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 09-03-2026
ਨਵਾਂਸ਼ਹਿਰ, 8 ਮਾਰਚ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਵੱਲੋਂ ਆਪਣੇ ਦਫ਼ਤਰ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਮਹਿਲਾ ਦਿਵਸ ਮਨਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਸਨ | ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਸਾਨੂੰ ਔਰਤ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ | ਅਸੀਂ ਸਭ ਤੋਂ ਪਹਿਲਾਂ ਸਮਾਜਿਕ ਤਾਣੇ-ਬਾਣੇ ਵਿੱਚ ਆਪਣੇ ਘਰ ਦੀਆਂ ਔਰਤਾਂ ਨੂੰ ਸਤਿਕਾਰ, ਪਿਆਰ ਅਤੇ ਸਨੇਹ ਦੇਈਏ | ਜਿਹੜੀ ਗੱਲ ਅਸੀਂ ਸਮਾਜ ਦੇ ਵਿੱਚ ਕਰਦੇ ਹਾਂ, ਉਸ ਦੀ ਪਹਿਲਾਂ ਆਪਣੇ ਘਰ ਤੋਂ ਸ਼ੁਰੂਆਤ ਕਰੀਏ | ਸਭਾ ਦੇ ਜਨਰਲ ਸਕੱਤਰ ਦੇਸ ਰਾਜ ਬਾਲੀ ਨੇ ਕਿਹਾ ਕਿ ਇੱਕ ਔਰਤ ਦਾ ਤਾਂ ਮਹਿਲਾ ਦਿਵਸ ਰੋਜ਼ ਹੀ ਹੁੰਦਾ ਹੈ, ਕਿਉਂਕਿ ਹਰ ਰੋਜ਼ ਔਰਤ ਦਿਨ ਭਰ ਮਿਹਨਤ ਮਸ਼ੱਕਤ ਕਰਕੇ ਆਪਣੇ ਪਰਿਵਾਰ ਨੂੰ ਪਾਲਦੀ ਹੈ, ਛੋਟੇ ਤੋਂ ਵੱਡੇ ਜੀਅ ਦਾ ਉਹ ਹਰ ਪੱਖੋਂ ਧਿਆਨ ਰੱਖਦੀ ਹੈ | ਬੱਚਿਆਂ ਦੀ ਪੜ੍ਹਾਈ ਹੋਵੇ, ਚਾਹੇ ਖਾਣਾ ਹੋਵੇ, ਘਰ ਸੰਭਾਲਣ ਤੋਂ ਲੈ ਕੇ ਮਹਿਮਾਨਾਂ ਦੀ ਟਹਿਲ ਸੇਵਾ ਹੋਵੇ, ਸਾਰਾ ਕੁੱਝ ਔਰਤ ਦੇ ਜ਼ੰੁਮੇ ਹੁੰਦਾ ਹੈ | ਸਭਾ ਦੇ ਪ੍ਰਧਾਨ ਦਰਸ਼ਨ ਦਰਦੀ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਹਾਜ਼ਰ ਔਰਤਾਂ ਬੀਬੀ ਸਰਬਜੀਤ ਕੌਰ ਨਵਾਂਸ਼ਹਿਰ ਨੂੰ ਸਿਲਾਈ ਮਸ਼ੀਨ ਅਤੇ ਦੂਸਰੀਆਂ ਬੀਬੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰਧਾਨਗੀ ਮੰਡਲ ਵੱਲੋਂ ਮੈਡਮ ਕੰਚਨ ਅਰੋੜਾ ਨੂੰ ਯਾਦ ਚਿੰਨ੍ਹ ਭੇਟ ਕੀਤਾ ਗਿਆ |
ਇਸ ਮੌਕੇ ਸਭਾ ਦੇ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ, ਵਾਸਦੇਵ ਪਰਦੇਸੀ, ਬਹਾਦਰ ਚੰਦ ਅਰੋੜਾ ਸਲਾਹਕਾਰ, ਕਮਲਜੀਤ ਸਿੰਘ ਜੇ.ਈ, ਸ਼ਮ੍ਹਾ ਮੱਲ੍ਹਣ, ਬੀਨਾ ਸ਼ਰਮਾ, ਮਮਤਾ, ਸਰਬਜੀਤ ਕੌਰ ਤੇ ਪ੍ਰੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੰਗਾ ਵਿਖੇ ਨਵੇਂ ਚੁਣੇ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਦਾ ਸਨਮਾਨ ਅਗਲੀ ਖ਼ਬਰ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਹੈ- ਤਿ੍ਪਤਾ ਜੈਨ
Ad Position 24