29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬੰਗਾ ਵਿਖੇ ਨਵੇਂ ਚੁਣੇ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 09-03-2026
ਬੰਗਾ, 8 ਮਾਰਚ (ਧਰਮਵੀਰ ਪਾਲ)-ਬੰਗਾ ਵਿਖੇ ਇਕ ਸਨਮਾਨ ਸਮਾਗਮ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ ਨੇ ਨਵੇਂ ਚੁਣੇ ਬਲਾਕ ਸੰਮਤੀ ਬੰਗਾ ਦੇ ਚੇਅਰਪਰਸਨ ਸਤਿੰਦਰ ਕੌਰ ਕਲੇਰ ਅਤੇ ਵਾਈਸ ਚੇਅਰਪਰਸਨ ਮੈਡਮ ਮੀਨਾ ਕੁਮਾਰੀ ਦਾ ਸਨਮਾਨ ਕੀਤਾ | ਇਸ ਮੌਕੇ ਹਲਕਾ ਵਿਧਾਇਕ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਔਰਤਾਂ ਦਾ ਹਮੇਸ਼ਾ ਸਨਮਾਨ ਕਰਦੀ ਰਹੀ ਹੈ | ਉਹਨਾਂ ਕਿਹਾ ਕਿ ਮਹਿਲਾਵਾਂ ਅੱਜ ਦੇ ਸਮੇਂ ਵਿੱਚ ਹਰ ਖੇਤਰ ਵਿੱਚ ਅਹਿਮ ਯੋਗਦਾਨ ਨਿਭਾ ਰਹੀਆਂ ਹਨ | ਉਹਨਾਂ ਮਹਿਲਾ ਦਿਵਸ 'ਤੇ ਮਹਿਲਾਵਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮਹਿਲਾਵਾਂ ਰਾਜਨੀਤਿਕ ਖੇਤਰ, ਸਿੱਖਿਆ ਖੇਤਰ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਅੱਗੇ ਆਉਣ ਨਾਲ ਦੇਸ਼ ਜਾਂ ਸੂਬਾ ਤਰੱਕੀ ਦੇ ਰਾਹ ਵੱਲ ਜਾਵੇਗਾ | ਇਸ ਮੌਕੇ ਸੋਹਣ ਲਾਲ ਢੰਡਾ ਜ਼ਿਲ੍ਹਾ ਪਰਿਸ਼ਦ ਮੈਂਬਰ, ਪਵਨਜੀਤ ਸਿੰਘ ਸਿੱਧੂ ਸੰਗਠਨ ਇੰਚਾਰਜ, ਇੰਦਰਜੀਤ ਸਿੰਘ ਮਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਕਮਾਲਪੁਰ ਦੀ ਪੰਚਾਇਤ ਨੂੰ 5 ਲੱਖ ਦਾ ਇਨਾਮੀ ਦਾ ਚੈੱਕ ਭੇਟ ਅਗਲੀ ਖ਼ਬਰ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਨੇ ਮਹਿਲਾ ਦਿਵਸ ਮਨਾਇਆ
Ad Position 24