ਕਾਠਗੜ, 8 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)- ਕਮਾਲਪੁਰ ਦੀ ਗ੍ਰਾਮ ਪੰਚਾਇਤ ਨੂੰ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਵਲੋਂ ਵਿਕਾਸ ਕਾਰਜਾਂ ਲਈ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ 5 ਲੱਖ ਦਾ ਇਨਾਮੀ ਚੈੱਕ ਭੇਟ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਮੁੱਚੇ ਵਿਕਾਸ ਅਤੇ ਲੋਕ-ਭਲਾਈ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਅੱਗੇ ਵਧਾ ਰਹੀ ਹੈ | ਉਨਾਂ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਲੋਕਤੰਤਰਿਕ ਪ੍ਰਣਾਲੀ ਦੀ ਮਜ਼ਬੂਤੀ ਅਤੇ ਪਿੰਡਾਂ ਵਿਚ ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਪ੍ਰਤੀਕ ਹਨ | ਅਜਿਹੀਆਂ ਪੰਚਾਇਤਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਵਿਸ਼ੇਸ਼ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਪਿੰਡ ਪੱਧਰ 'ਤੇ ਵਿਕਾਸ ਦੀ ਗਤੀ ਤੇਜ਼ ਹੋ ਸਕੇ | ਉਨਾਂ ਕਿਹਾ ਕਿ ਇਹ ਰਕਮ ਪਿੰਡ ਦੇ ਸਰਬਪੱਖੀ ਵਿਕਾਸ ਲਈ ਵਰਤੀ ਜਾ ਸਕਦੀ ਹੈ | ਉਨਾਂ ਨੇ ਪੰਚਾਇਤ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਇਹ ਫੰਡ ਪੂਰੀ ਪਾਰਦਰਸ਼ਤਾ, ਇਮਾਨਦਾਰੀ ਅਤੇ ਲੋਕ-ਭਾਗੀਦਾਰੀ ਨਾਲ ਖਰਚ ਕੀਤੇ ਜਾਣ | ਉਨਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਇਲਾਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ 'ਤੇ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਪਲਾਨਿੰਗ ਬੋਰਡ ਦੇ ਚੇਅਰਮੈਨ ਚੌਧਰੀ ਸਤਨਾਮ ਚੇਚੀ ਜਲਾਲਪੁਰ ਨੇ ਪਿੰਡ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 2 ਲੱਖ ਦੇਣ ਦਾ ਐਲਾਨ ਕੀਤਾ ਅਤੇ ਪਿੰਡ ਦੇ ਵਿਕਾਸ ਲਈ ਕੋਈ ਹੋਰ ਫੰਡ ਦੀ ਲੋੜ ਹੋਵੇ ਤਾਂ ਹਰ ਸਮੇਂ ਉਪਲਬਧ ਹੋਣ ਦਾ ਭਰੋਸਾ ਦਿੱਤਾ | ਇਸ ਮੌਕੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਅਸ਼ੋਕ ਕਟਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮਨੋਰਥ ਪਿੰਡਾਂ ਦੀ ਸਿਆਸਤ ਵਿੱਚੋਂ ਕੜਵਾਹਟ ਖਤਮ ਕਰਕੇ ਵਿਕਾਸ ਦੀ ਨਵੀਂ ਇਬਾਰਤ ਲਿਖਣਾ ਹੈ | ਇਸ ਮੌਕੇ ਪਿੰਡ ਕਮਾਲਪੁਰ ਤੋਂ ਸਰਪੰਚ ਗੁਰਮੇਲ ਸਿੰਘ, ਜਸਵੀਰ ਸਿੰਘ ਘੁੰਮਣ ਸੀਨੀਅਰ ਆਗੂ ਆਮ ਆਦਮੀ ਪਾਰਟੀ, ਗੁਰਮੁੱਖ ਸਿੰਘ ਮੱਲੀ ਸਾਬਕਾ ਸਰਪੰਚ ਹਰਪਿੰਦਰ ਕੌਰ ਮੱਲੀ ਸਾਬਕਾ ਸਰਪੰਚ ਕਮਾਲਪੁਰ, ਗੁਰਵਿੰਦਰ ਸਿੰਘ ਮੱਲੀ, ਸਤਨਾਮ ਸਿੰਘ ਮੱਲੀ, ਗੁਰਮੇਲ ਸਿੰਘ ਮੱਲੀ, ਗੁਰਪ੍ਰੀਤ ਸਿੰਘ ਮੱਲੀ, ਬਲਜੀਤ ਸਿੰਘ ਮੱਲੀ, ਗੁਰਮੀਤ ਸਿੰਘ ਮੱਲੀ, ਕੁਲਦੀਪ ਸਿੰਘ, ਸਾਧੂ ਸਿੰਘ ਮੱਲੀ, ਬਲਵਿੰਦਰ ਸਿੰਘ ਮੱਲੀ, ਹਰਬੰਸ ਸਿੰਘ ਮੱਲੀ, ਨਿਰੰਜਨ ਸਿੰਘ, ਮੇਜਰ ਸਿੰਘ ਆਜ਼ਾਦ, ਸੇਵਾ ਸਿੰਘ ਮੱਲੀ, ਗੁਰਨਾਮ ਸਿੰਘ ਮੱਲੀ, ਤਰਲੋਕ ਸਿੰਘ ਮੱਲੀ, ਬਲਦੇਵ ਸਿੰਘ ਮੱਲੀ, ਜਸਵਿੰਦਰ ਸਿੰਘ ਮੱਲੀ, ਬੇਅੰਤ ਕੌਰ, ਉੱਤਮਜੀਤ ਕੌਰ ਸਾਬਕਾ ਸਰਪੰਚ, ਗਗਨਦੀਪ ਕੌਰ ਪੰਚ ਅਤੇ ਹੋਰ ਪਿੰਡ ਦੇ ਮੋਹਤਵਾਰ ਸੱਜਣ ਮੌਜੂਦ ਸਨ |