29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਭਾਜਪਾ ਮਨਿਉਰਟੀ ਮੋਰਚਾ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 09-03-2026
ਰਾਹੋਂ, 8 ਮਾਰਚ (ਉਂਕਾਰ ਸਿੰਘ ਰਾਠੋਰ)-ਮਹਿੰਮੀ ਪੈਲੇਸ ਰਾਹੋਂ ਵਿਖੇ ਭਾਜਪਾ ਮਨਿਉਰਟੀ ਮੋਰਚਾ ਦੀ ਮੀਟਿੰਗ ਜ਼ਿਲ੍ਹਾ ਨਵਾਂਸ਼ਹਿਰ ਦੇ ਮਨਿਉਰਟੀ ਮੋਰਚਾ ਦੇ ਪ੍ਰਧਾਨ ਮਨੀਸ਼ ਮਸੀਹ ਦੀ ਅਗਵਾਈ 'ਚ ਹੋਈ | ਇਸ ਮੌਕੇ 'ਤੇ ਭਾਜਪਾ ਮਨਿਉਰਟੀ ਮੋਰਚਾ ਦੇ ਪੰਜਾਬ ਪ੍ਰਧਾਨ ਥੋਮਸ ਮਸੀਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਥੋਮਸ ਮਸੀਹ ਨੇ ਕਿਹਾ 14 ਮਾਰਚ ਨੂੰ ਗ੍ਰਹਿ ਮੰਤਰੀ ਦੀ ਮੋਗਾ ਵਿਖੇ ਰੈਲੀ ਵਿੱਚ ਮਨਿਊਰਟੀ ਮੋਰਚਾ ਖਾਸ ਭੂਮਿਕਾ ਨਿਭਾਏਗੀ ਅਤੇ 2027 ਵਿਚ ਪੰਜਾਬ ਵਿੱਚ ਭਾਜਪਾ ਸਰਕਾਰ ਬਣਨ 'ਤੇ ਘੱਟ ਗਿਣਤੀ ਵਰਗ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਸ ਮੌਕੇ 'ਤੇ ਮਨੀਸ਼ ਮਸੀਹ ਨੂੰ ਪੰਜਾਬ ਪ੍ਰਧਾਨ ਥੋਮਸ ਮਸੀਹ ਵਲੋਂ ਜ਼ਿਲ੍ਹਾ ਪ੍ਰਧਾਨ ਮਨਿਉਰਟੀ ਮੋਰਚਾ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਅਤੇ ਪੰਜਾਬ ਮਸੀਹ ਏਕਤਾ ਫਰੰਟ ਦੇ ਪੰਜਾਬ ਪਾਸਟਰ ਜਸਵਿੰਦਰ ਜੱਸੀ ਤੇ ਸੁਰਜੀਤ ਕਾਹਲੋਂ ਵੱਲੋਂ ਮੰਗ ਪੱਤਰ ਰਾਹੀਂ ਮਸੀਹ ਕਬਰਸਤਾਨ ਦੀ ਮੰਗ ਰੱਖੀ | ਇਸ ਮੌਕੇ 'ਤੇ ਪੰਜਾਬ ਮਨਿਊਰਟੀ ਮੋਰਚਾ ਦੇ ਪੰਜਾਬ ਸੈਕਟਰੀ ਸੰਦੀਪ ਪੰਡਾ ਮੁੱਖ ਬੁਲਾਰਾ ਟੀਕਮ ਚੌਧਰੀ, ਮੈਡਮ ਅੰਜੂ ਡੇਵਿਡ, ਬਲਦੇਵ ਮਸੀਹ, ਜ਼ਿਲ•ਾ ਪ੍ਰਧਾਨ ਰਾਜਵਿੰਦਰ ਲੱਕੀ, ਵਿਸ਼ਾਲ ਚੋਪੜਾ, ਪੰਜਾਬ ਮਸੀਹ ਏਕਤਾ ਫਰੰਟ ਦੇ ਪੰਜਾਬ ਪ੍ਰਧਾਨ ਪਾਸਟਰ ਜਸਵਿੰਦਰ ਜੱਸੀ, ਪਾਸਟਰ ਬਖਸ਼ੀਸ਼, ਰਕੇਸ਼ ਸਹੋਤਾ, ਸੋਨੂੰ ਗਰਚਾ, ਪੰਜਾਬ ਮਸੀਹ ਏਕਤਾ ਫਰੰਟ ਰਾਹੋਂ ਦੇ ਪ੍ਰਧਾਨ ਸੁਰਜੀਤ ਕਾਹਲੋਂ ਆਦਿ ਮੌਜ਼ੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸਰਵਣ ਦਾਸ ਦੀ ਯਾਦ ਨੂੰ ਸਮਰਪਿਤ ਭੰਡਾਰਾ 10 ਨੂੰ ਅਗਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਕਮਾਲਪੁਰ ਦੀ ਪੰਚਾਇਤ ਨੂੰ 5 ਲੱਖ ਦਾ ਇਨਾਮੀ ਦਾ ਚੈੱਕ ਭੇਟ
Ad Position 24