29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮੌਸਮ ਵਿੱਚ ਅਚਾਨਕ ਆਉਣ ਵਾਲੀਆਂ ਤਬਦੀਲੀਆਂ ਮਨੁੱਖੀ ਸਿਹਤ 'ਤੇ ਗੰਭੀਰ ਅਸਰ ਪਾਉਂਦੀਆਂ ਹਨ- ਡਾ. ਸੰਦੀਪ ਨਰ

Ad Position 21
No active advertisement
ਅਜੀਤ ਡੈਸਕ 10-03-2026
ਔੜ, 9 ਮਾਰਚ (ਗੁਰਨਾਮ ਸਿੰਘ ਸੈਣੀ)-ਮੌਸਮ ਵਿਚ ਅਚਾਨਕ ਆਉਣ ਵਾਲੀਆਂ ਤਬਦੀਲੀਆਂ ਮਨੁੱਖੀ ਸਿਹਤ 'ਤੇ ਗੰਭੀਰ ਅਸਰ ਪਾਉਂਦੀਆਂ ਹਨ, ਜਿਸ ਕਰਕੇ ਮੌਸਮ ਬਦਲਣ ਦੇ ਦੌਰਾਨ ਲੋਕਾਂ ਵਿਚ ਕਈ ਕਿਸਮ ਦੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਣ ਲੱਗਦੀਆਂ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪਰੇਸ਼ਨਾਂ ਦੇ ਮਾਹਰ ਡਾ. ਸੰਦੀਪ ਨਰ ਨੇ ਔੜ ਵਿਖੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ | ਡਾ. ਸੰਦੀਪ ਨਰ ਨੇ ਦੱਸਿਆ ਕਿ ਜਦੋਂ ਸਰਦੀ ਤੋਂ ਗਰਮੀ ਜਾਂ ਗਰਮੀ ਤੋਂ ਸਰਦੀ ਵੱਲ ਮੌਸਮ ਬਦਲਦਾ ਹੈ ਤਾਂ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰਥਾ 'ਤੇ ਅਸਰ ਪੈਂਦਾ ਹੈ | ਇਸ ਕਾਰਨ ਜ਼ੁਕਾਮ, ਖਾਂਸੀ, ਬੁਖਾਰ, ਗਲੇ ਦੀ ਇਨਫੈਕਸ਼ਨ, ਵਾਇਰਲ ਬੁਖਾਰ, ਐਲਰਜੀ ਅਤੇ ਸਾਹ ਨਾਲ ਸਬੰਧਤ ਬਿਮਾਰੀਆਂ ਵੱਧਣ ਲੱਗਦੀਆਂ ਹਨ | ਬੱਚੇ, ਬਜ਼ੁਰਗ ਅਤੇ ਕੰਮਜ਼ੋਰ ਇਮਿਊਨਿਟੀ ਵਾਲੇ ਲੋਕ ਇਸ ਤਰਾਂ ਦੀਆਂ ਬਿਮਾਰੀਆਂ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ | ਉਨ੍ਹਾਂ ਕਿਹਾ ਕਿ ਮੌਸਮ ਦੀ ਤਬਦੀਲੀ ਦੌਰਾਨ ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਫ਼ ਪਾਣੀ ਪੀਣਾ, ਤਾਜ਼ਾ ਅਤੇ ਪੌਸ਼ਟਿਕ ਭੋਜਨ ਖਾਣ ਦੇ ਨਾਲ-ਨਾਲ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਸੰਭਵ ਹੋਵੇ ਤਾਂ ਬਚਣਾ ਚਾਹੀਦਾ ਹੈ | ਇਸਦੇ ਨਾਲ ਹੀ ਬਦਲਦੇ ਮੌਸਮ ਦੇ ਅਨੁਸਾਰ ਕੱਪੜੇ ਪਹਿਨਣਾ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਨਿਯਮਿਤ ਕਸਰਤ, ਸੰਤੁਲਿਤ ਖ਼ੁਰਾਕ ਅਤੇ ਪੂਰੀ ਨੀਂਦ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰਥਾ ਨੂੰ ਮਜ਼ਬੂਤ ਬਣਾਉਂਦੇ ਹਨ | ਜਿਸ ਨਾਲ ਮੌਸਮੀ ਬਿਮਾਰੀਆਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ | ਅੰਤ ਵਿਚ ਡਾ. ਸੰਦੀਪ ਨਰ ਨੇ ਕਿਹਾ ਕਿ ਜੇ ਲੋਕ ਸਿਹਤ ਸੰਬੰਧੀ ਛੋਟੀਆਂ-ਛੋਟੀਆਂ ਸਾਵਧਾਨੀਆਂ ਅਪਣਾਉਣ ਤਾਂ ਮੌਸਮ ਬਦਲਣ ਨਾਲ ਪੈਣ ਵਾਲੇ ਨਕਾਰਾਤਮਕ ਅਸਰਾਂ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕੀਤੀ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ ਹਜ਼ਾਰ ਰੁਪਏ ਦਾ ਵਾਅਦਾ ਪੂਰਾ ਕਰਕੇ ਬੀਬੀਆਂ ਨੂੰ ਮਹਿਲਾ ਦਿਵਸ 'ਤੇ ਦਿੱਤਾ ਤੋਹਫਾ- ਰਾਜ ਕੁਮਾਰ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਔੜ ਵੱਲੋਂ ਦੋ ਰੋਜ਼ਾ ਤੇਲ ਬੀਜ ਸਿਖ਼ਲਾਈ ਕੈਂਪ ਲਗਾਇਆ
Ad Position 24